News
News
ਟੀਵੀabp shortsABP ਸ਼ੌਰਟਸਵੀਡੀਓ
X

ਸਰਦਾਰਾਂ 'ਤੇ ਚੁਟਕਲੇ ਸੁਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ !

Share:
ਨਵੀਂ ਦਿੱਲੀ: ਸਰਦਾਰਾਂ 'ਤੇ ਚੁਟਕਲੇ ਰੂਪੀ ਟਿੱਪਣੀਆਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਰਿਟਾ. ਜਸਟਿਸ ਬੇਦੀ ਵੱਲੋਂ ਸੁਪਰੀਮ ਕੋਰਟ 'ਚ ਸੌਂਪੀ ਗਈ ਰਿਪੋਰਟ ਮੁਤਾਬਕ ਸਰਦਾਰਾਂ ਦੇ ਨਾਮ 'ਤੇ ਚੁਟਕਲੇ ਸੁਣਾਉਣ ਨੂੰ ਰੈਗਿੰਗ ਦਾ ਹਿੱਸਾ ਮੰਨਿਆ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅੱਜ ਤੋਂ ਬਾਅਦ ਜੇ ਤੁਸੀਂ ਸਕੂਲ, ਕਾਲਜ ਜਾਂ ਯੂਨੀਵਰਸਿਟੀ 'ਚ ਸੰਤਾ-ਬੰਤਾ 'ਤੇ ਚੁਟਕਲੇ ਸੁਣਾ ਕੇ ਸਿੱਖ ਵਿਦਿਆਰਥੀਆਂ 'ਤੇ ਵਿਅੰਗ ਕਸੋਗੇ ਤਾਂ ਸਿੱਧਾ ਕਾਲਜ, ਸਕੂਲ, ਯੂਨੀਨਵਰਸਿਟੀ ਤੋਂ ਬਾਹਰ ਕਰ ਦਿੱਤੇ ਜਾਉਗੇ। ਦਰਅਸਲ ਸੁਪਰੀਮ ਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਇਸ ਮਾਮਲੇ 'ਚ ਸੁਝਾਅ ਮੰਗਿਆ ਸੀ। ਇਸ ਤੇ ਦਿੱਲੀ ਕਮੇਟੀ ਨੇ ਰਿਟਾ. ਜਸਟਿਸ ਐਚਐਸ ਬੇਦੀ ਦੀ ਅਗਵਾਈ 'ਚ ਇੱਕ ਕਮਿਸ਼ਨ ਬਣਾਇਆ ਸੀ। ਜਿਸ ਨੇ ਹੁਣ ਇਹ ਰਿਪੋਰਟ ਤਿਆਰ ਕੀਤੀ ਹੈ। ਮਾਮਲੇ ਤੇ ਕੱਲ੍ਹ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਜੇਕਰ ਸੁਪਰੀਮ ਕੋਰਟ ਇਸ ਰਿਪੋਰਟ ਨੂੰ ਹੂ-ਬ-ਹੂ ਮੰਨਦੀ ਹੈ ਤਾਂ ਸਰਦਾਰਾਂ 'ਤੇ JOKES ਰੈਗਿੰਗ ਦਾ ਹਿੱਸਾ ਮੰਨੇ ਜਾਣਗੇ ਤੇ ਰੈਗਿੰਗ ਦੇ ਦੋਸ਼ੀਆਂ ਲਈ ਜੋ ਨਿਯਮ ਲਾਗੂ ਹਨ ਉਹੀ ਸੰਤਾ ਬੰਤਾ 'ਤੇ ਚੁਟਕਲੇ ਸੁਣਾਉਣ ਵਾਲਿਆਂ 'ਤੇ ਵੀ ਲਾਗੂ ਹੋਣਗੇ। ਸਾਬਕਾ ਚੀਫ ਜਸਟਿਸ HS ਬੇਦੀ ਦੀ ਪ੍ਰਧਾਨਗੀ 'ਚ ਬਣੇ ਪੈਨਲ ਦੀ ਰਿਪੋਰਟ ਮੁਤਾਬਕ ਜੇ ਕਿਸੇ ਵੀ ਸਕੂਲ, ਕਾਲਜ ਜਾਂ ਯੂਨੀ 'ਚ ਕੋਈ ਗੈਰ ਸਿੱਖ ਵਿਦਿਆਰਥੀ ਸੰਤਾ-ਬੰਤਾ 'ਤੇ ਬਣੇ ਚੁਟਕਲੇ ਸੁਣਾ ਕੇ ਕਿਸੇ ਸਿੱਖ ਵਿਦਿਆਰਥੀ ਨੂੰ ਪ੍ਰੇਸ਼ਾਨ ਕਰੇਗਾ ਤਾਂ ਉਸਨੂੰ ਵਿੱਦਿਅਕ ਸੰਸਥਾ 'ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਪੀੜਤ ਵਿਦਿਆਰਥੀ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਉਸਨੂੰ ਰੈਗਿੰਗ ਦਾ ਹਿੱਸਾ ਮੰਨਦੇ ਹੋਏ ਕਾਰਵਾਈ ਕੀਤੀ ਜਾਵੇ। ਪੈਨਲ ਦੀ ਇਸ ਰਿਪੋਰਟ ਮੁਤਾਬਕ ਸਿੱਖ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਉਨਾਂ ਨੂੰ ਆਪਣੇ ਹੀ ਮੁਲਕ 'ਚ ਨਸਲੀ ਟਿੱਪਣੀਆਂ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ। DGSMC ਨੇ 2015 'ਚ ਸਿੱਖ ਭਾਈਚਾਰੇ ਖਿਲਾਫ ਕਸੇ ਜਾਂਦੇ ਇਨਾਂ ਨਸਲੀ ਵਿਅੰਗਾਂ ਜਾਂ ਚੁਟਕਲਿਆਂ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ। ਵਕੀਲ ਹਰਵਿੰਦਰ ਚੌਧਰੀ ਦੀ ਪਟੀਸ਼ਨ 'ਚ ਲਿਖਿਆ ਸੀ ਕਿ ਅਜਿਹੇ ਚੁਟਕਲੇ 'Violation of sikhs' ਨੇ ਤੇ ਸੰਵਿਧਾਨ ਦੇ ਆਰਟੀਕਲ-21 ਦੇ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਹੈ। DGCMC ਨੇ ਕਿਹਾ ਸੀ ਕਿ ਵਿੱਦਿਅਕ ਸੰਸਥਾਵਾਂ 'ਚ ਅਜਿਹੇ ਚੁਟਕਲਿਆਂ ਦੇ ਸ਼ਿਕਾਰ ਸਿੱਖ ਵਿਦਿਆਰਥੀ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਜਸਟਿਸ ਬੇਦੀ ਕਮੇਟੀ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕੋਈ ਵੀ ਵਿਦਿਆਰਥੀ ਚਾਹੇ ਉਹ ਸਿੱਖ ਹੋਵੇ ਜਾਂ ਕਿਸੇ ਹੋਰ ਧਰਮ ਦਾ, ਜੇ ਉਹ ਨਸਲੀ ਟਿੱਪਣੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਸਨੂੰ ਦੋਸ਼ੀ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ ਕਰਵਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ।
Published at : 02 Oct 2016 10:34 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਐਕਟਰ ਸੋਨੂੰ ਸੂਦ ਪਹੁੰਚੇ ਅੰਮ੍ਰਿਤਸਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ, ਕਿਸਾਨਾਂ ਲਈ ਕੀਤੀ ਅਰਦਾਸ, ਫ਼ਿਲਮ ਦੀ ਕਮਾਈ ਦਾਨ ਕਰਨ ਦਾ ਕੀਤਾ ਐਲਾਨ

ਐਕਟਰ ਸੋਨੂੰ ਸੂਦ ਪਹੁੰਚੇ ਅੰਮ੍ਰਿਤਸਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ, ਕਿਸਾਨਾਂ ਲਈ ਕੀਤੀ ਅਰਦਾਸ, ਫ਼ਿਲਮ ਦੀ ਕਮਾਈ ਦਾਨ ਕਰਨ ਦਾ ਕੀਤਾ ਐਲਾਨ

Punjab News: ਦੁੱਧ ਦੀਆਂ ਕੀਮਤ 'ਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ! ਮਿਲਕਫੈੱਡ ਨੇ ਤੋੜੇ ਰਿਕਾਰਡ, ਰੋਜ਼ਾਨਾ 20 ਲੱਖ ਲਿਟਰ ਦੁੱਧ ਖਰੀਦਿਆ 

Punjab News: ਦੁੱਧ ਦੀਆਂ ਕੀਮਤ 'ਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ! ਮਿਲਕਫੈੱਡ ਨੇ ਤੋੜੇ ਰਿਕਾਰਡ, ਰੋਜ਼ਾਨਾ 20 ਲੱਖ ਲਿਟਰ ਦੁੱਧ ਖਰੀਦਿਆ 

Manmohan singh: ਜੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਰਾਜਘਾਟ 'ਚ ਯਾਦਗਾਰਾਂ ਨੇ ਤਾਂ ਡਾ. ਮਨਮੋਹਨ ਸਿੰਘ ਤੋਂ ਇਨਕਾਰ ਕਿਉਂ ? ਨਵਜੋਤ ਸਿੱਧੂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ

Manmohan singh: ਜੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਰਾਜਘਾਟ 'ਚ ਯਾਦਗਾਰਾਂ ਨੇ ਤਾਂ ਡਾ. ਮਨਮੋਹਨ ਸਿੰਘ ਤੋਂ ਇਨਕਾਰ ਕਿਉਂ  ? ਨਵਜੋਤ ਸਿੱਧੂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ

Punjab News: ਗਿਆਨੀ ਹਰਪ੍ਰੀਤ ਸਿੰਘ ਨੂੰ ਖਿਲਾਫ਼ ਸਾਜ਼ਿਸ਼, SGPC ਚੋਣਾਂ 'ਚ RSS ਦਾ ਦਖ਼ਲ, ਮੁੜ ਪ੍ਰਧਾਨ ਬਣਾਇਆ ਜਾਵੇਗਾ ਸੁਖਬੀਰ ਬਾਦਲ, ਬਰਾੜ ਨੇ ਖੋਲ੍ਹੇ ਅਕਾਲੀ ਦਲ ਦੇ ਚਿੱਠੇ

Punjab News:  ਗਿਆਨੀ ਹਰਪ੍ਰੀਤ ਸਿੰਘ ਨੂੰ ਖਿਲਾਫ਼ ਸਾਜ਼ਿਸ਼, SGPC ਚੋਣਾਂ 'ਚ RSS ਦਾ ਦਖ਼ਲ, ਮੁੜ ਪ੍ਰਧਾਨ ਬਣਾਇਆ ਜਾਵੇਗਾ ਸੁਖਬੀਰ ਬਾਦਲ, ਬਰਾੜ ਨੇ ਖੋਲ੍ਹੇ ਅਕਾਲੀ ਦਲ ਦੇ ਚਿੱਠੇ

Punjab News: ਹੁਣ ਨਹੀਂ ਵੱਜੇਗੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ! ਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਦੀ ਲਿਸਟ ਜਾਰੀ

Punjab News: ਹੁਣ ਨਹੀਂ ਵੱਜੇਗੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ! ਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਦੀ ਲਿਸਟ ਜਾਰੀ

ਪ੍ਰਮੁੱਖ ਖ਼ਬਰਾਂ

Punjab News: ਨਵੇਂ ਸਾਲ 'ਚ ਪ੍ਰਵਾਨ ਹੋਵੇਗਾ ਸੁਖਬੀਰ ਬਾਦਲ ਦਾ ਅਸਤੀਫਾ, 14 ਦਸੰਬਰ ਨੂੰ ਖ਼ਤਮ ਹੋਇਆ ਕਾਰਜਕਾਲ, ਮੁੜ ਚੁਣੇ ਜਾਣਗੇ ਅਕਾਲੀ ਦਲ ਦੇ ਪ੍ਰਧਾਨ ?

Punjab News: ਨਵੇਂ ਸਾਲ 'ਚ ਪ੍ਰਵਾਨ ਹੋਵੇਗਾ ਸੁਖਬੀਰ ਬਾਦਲ ਦਾ ਅਸਤੀਫਾ, 14 ਦਸੰਬਰ ਨੂੰ ਖ਼ਤਮ ਹੋਇਆ ਕਾਰਜਕਾਲ, ਮੁੜ ਚੁਣੇ ਜਾਣਗੇ ਅਕਾਲੀ ਦਲ ਦੇ ਪ੍ਰਧਾਨ ?

IND vs AUS 4th Test: ਸੈਂਕੜਾ ਬਣਾਉਣ ਵਾਲੇ ਖਿਡਾਰੀਆਂ ਨੂੰ ਕਿੰਨੇ ਪੈਸੇ ਦਿੰਦਾ ਹੈ BCCI ?

IND vs AUS 4th Test: ਸੈਂਕੜਾ ਬਣਾਉਣ ਵਾਲੇ ਖਿਡਾਰੀਆਂ ਨੂੰ ਕਿੰਨੇ ਪੈਸੇ ਦਿੰਦਾ ਹੈ BCCI ?

ਨਵੇਂ ਸਾਲ ਦੀ ਪਾਰਟੀ ਲਈ ਘਰ 'ਚ ਰੱਖੀ ਸ਼ਰਾਬ ਤਾਂ ਤੁਹਾਨੂੰ ਚੱਕ ਲਵੇਗੀ ਪੁਲਿਸ, ਜਾਣੋ ਕਾਨੂੰਨ

ਨਵੇਂ ਸਾਲ ਦੀ ਪਾਰਟੀ ਲਈ ਘਰ 'ਚ ਰੱਖੀ ਸ਼ਰਾਬ ਤਾਂ ਤੁਹਾਨੂੰ ਚੱਕ ਲਵੇਗੀ ਪੁਲਿਸ, ਜਾਣੋ ਕਾਨੂੰਨ

New Year Holiday: ਕਿਹੜੇ ਰਾਜ ਵਿੱਚ ਨਵੇਂ ਸਾਲ ਦੇ ਦਿਨ ਹੋਵੇਗੀ ਛੁੱਟੀ ਅਤੇ ਕਿੱਥੇ ਨਹੀਂ, ਇੱਥੇ ਦੇਖੋ ਪੂਰੀ ਲਿਸਟ

New Year Holiday: ਕਿਹੜੇ ਰਾਜ ਵਿੱਚ ਨਵੇਂ ਸਾਲ ਦੇ ਦਿਨ ਹੋਵੇਗੀ ਛੁੱਟੀ ਅਤੇ ਕਿੱਥੇ ਨਹੀਂ, ਇੱਥੇ ਦੇਖੋ ਪੂਰੀ ਲਿਸਟ