ਸ਼੍ਰੀਨਗਰ: ਉਰੀ ਹਮਲੇ ਤੋਂ ਬਾਅਦ ਚੱਲ ਰਹੇ ਸਰਚ ਅਪ੍ਰੇਸ਼ਨ ਦੇ ਦੌਰਾਨ ਅੱਜ ਸਵੇਰੇ ਸਰਹੱਦ ਨਾਲ ਲੱਗਦੇ ਬਾਂਦੀਪੋਰਾ ਦੇ ਗੁਰੇਜ 'ਚ ਗੋਲੀਆਂ ਦੀਆਂ ਅਵਾਜਾਂ ਸੁਣੀਆਂ ਗਈਆਂ ਹਨ। ਇਸ ਇਲਾਕੇ 'ਚ ਕੁੱਝ ਘੁਸਪੈਠੀਆਂ ਦੇ ਹੋਣ ਦੀ ਖਬਰ ਹੈ, ਇਹ ਫਾਇਰਿੰਗ ਇਹਨਾਂ ਘੁਸਪੈਠੀਆਂ ਨੇ ਹੀ ਕੀਤੀ ਹੈ। ਦੇਰ ਰਾਤ ਸੁਰੱਖਿਆ ਬਲਾਂ ਨੇ ਇੱਥੇ ਸਰਚ ਅਪ੍ਰੇਸ਼ਨ ਚਲਾਇਆ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਗੋਲੀਆਂ ਦੀ ਅਵਾਜ ਸੁਣੀ ਗਈ। ਘੁਸਪੈਠੀਆਂ ਨੇ ਫਾਇਰਿੰਗ ਉਸ ਵੇਲੇ ਕੀਤੀ ਜਦ ਸੁਰੱਖਿਆ ਬਲਾਂ ਨੇ ਪਿੰਡ ਬਗਤੋਰ ਨੂੰ ਆਪਣੇ ਘੇਰੇ 'ਚ ਲੈ ਲਿਆ।
ਜਿਕਰਯੋਗ ਹੈ ਕਿ ਉਰੀ 'ਚ ਹੋਏ ਅੱਤਵਾਦੀ ਹਮਲੇ 'ਚ 18 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਮਗਰੋਂ ਜਿੱਥੇ ਫੌਜ ਅਤੇ ਸੁਰੱਖਿਆ ਬਲਾਂ ਨੇ ਪਾਕਿਸਤਾਨ ਨਾਲ ਲੱਗਦੇ ਇਲਾਕੇ ਤੇ ਲਾਈਨ ਆਫ ਕੰਟਰੌਲ 'ਤੇ ਗਸ਼ਤ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਉਰੀ 'ਚ ਵੱਡੇ ਪੈਮਾਨੇ 'ਤੇ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।