ਮੁੰਬਈ: ਰਾਜ ਠਾਕਰੇ ਦੀ ਪਾਰਟੀ ਐਮ.ਐਨ.ਐਸ. ਨੇ ਇੱਕ ਵਾਰ ਫਿਰ ਮੁੰਬਈ ਵਿੱਚ ਕੰਮ ਕਰਨ ਵਾਲੇ ਪਾਾਕਿਸਤਾਨੀ ਕਲਾਕਾਰਾਂ ਨੂੰ ਧਮਕੀ ਦਿੱਤੀ ਹੈ। ਪਾਰਟੀ ਲੀਡਰ ਅਮੇ ਖੋਪਕਰ ਨੇ ਐਤਵਾਰ ਨੂੰ ਕਿਹਾ, 'ਅਸੀਂ ਪਾਕਿਸਤਾਨੀ ਕਲਾਕਾਰਾਂ ਨੂੰ 48 ਘੰਟਿਆਂ ਦੇ ਅੰਦਰ ਭਾਰਤ ਛੱਡ ਦੇਣ ਦੀ ਚੇਤਾਵਨੀ ਦਿੱਤੀ ਸੀ, ਇਹ ਵਕਤ ਪੂਰਾ ਹੋ ਚੁੱਕਿਆ ਹੈ। ਹੁਣ ਇੱਥੇ ਕੋਈ ਵੀ ਪਾਕਿਸਤਾਨੀ ਕਲਾਕਾਰ ਨਜ਼ਰ ਨਹੀਂ ਆਉਣਾ ਚਾਹੀਦਾ।


ਖੋਪਕਰ ਨੇ ਇਹ ਵੀ ਕਿਹਾ ਸੀ ਕਿ ਗੱਲ ਨਹੀਂ ਮੰਨਣ ਵਾਲੇ ਪਾਕਿਸਤਾਨੀ ਕਲਾਕਾਰ ਨੂੰ ਅਸੀਂ ਆਪਣੇ ਤਰੀਕੇ ਨਾਲ ਭਜਾਵਾਂਗੇ। ਪਾਰਟੀ ਨੇ ਸ਼ਾਹਰੁਖ ਖਾਨ ਤੇ ਕਰਨ ਜੌਹਰ ਨੂੰ ਵੀ ਪਾਕਿਸਤਾਨੀ ਕਲਾਕਾਰਾਂ ਨੂੰ ਕੰਮ ਦੇਣ ਤੋਂ ਬਾਜ਼ ਆਉਣ ਲਈ ਕਿਹਾ ਸੀ। ਇਸ 'ਤੇ ਕਰਨ ਜੌਹਰ ਨੇ ਕਿਹਾ ਸੀ ਕਿ ਪਾਕਿਸਤਾਨੀ ਕਲਾਕਾਰਾਂ ਦਾ ਬਾਈਕਾਟ ਕਰਨਾ ਜਾਂ ਉਨ੍ਹਾਂ ਨੂੰ ਬੈਨ ਕਰਨਾ ਅੱਤਵਾਦ ਦਾ ਹੱਲ ਨਹੀਂ ਹੈ।

ਦਰਅਸਲ ਦੋ ਦਿਨ ਪਹਿਲਾਂ ਐਮ.ਐਨ.ਐਸ. ਨੇ ਪਾਕਿਸਤਾਨੀ ਕਲਾਕਾਰਾਂ ਨੁੰ ਦੇਸ਼ ਛੱਡਣ ਦੀ ਧਮਕੀ ਦਿੱਤੀ ਸੀ। ਐਮ.ਐਨ.ਐਸ. ਚਿੱਤਰਪਟ ਸੈਨਾ ਦੇ ਪ੍ਰਧਾਨ ਅਮੇ ਖੋਪਕਰ ਨੇ ਬਿਆਨ ਜਾਰੀ ਕਰਕੇ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਛੱਡਣ ਦੀ ਧਮਕੀ ਦਿੱਤੀ ਹੈ।

ਅਮੇ ਖੋਪਕਰ ਨੇ ਆਪਣੇ ਬਿਆਨ ਵਿੱਚ ਕਿਹਾ ਸੀ, ‘ਅਸੀਂ ਪਾਕਿਸਤਾਨੀ ਕਲਾਕਾਰਾਂ ਤੇ ਕਲਾਕਾਰਾਂ ਨੂੰ ਦੇਸ਼ ਛੱਡਣ ਦੇ ਲਈ 48 ਘੰਟੇ ਦਾ ਸਮਾਂ ਦਿੰਤਾ ਸੀ ਅਤੇ ਕਿਹਾ ਸੀ ਕਿ ਫਿਰ ਐਮ.ਐਨ.ਐਸ. ਉਨ੍ਹਾਂ ਨੂੰ ਕੁੱਟ-ਕੁੱਟ ਕੇ ਭਜਾਏਗੀ। ਦੱਸਣਯੋਗ ਹੈ ਕਿ ਐਤਵਾਰ ਨੂੰ ਸਵੇਰੇ ਉੜੀ ਵਿੱਚ ਅੱਤਵਾਦੀ ਹਮਲਾ ਹੋਈਆ ਸੀ ਜਿਸ ਵਿੱਚ ਭਾਰਤੀ ਸੈਨਾ ਦੇ 18 ਜਵਾਨ ਸ਼ਹੀਦ ਹੋਏ ਸਨ।