ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਆਪਣੇ ਅਫਸਰਾਂ ਨੂੰ ਟਵਿੱਟਰ, ਫੇਸਬੁੱਕ ਤੇ ਵਟਸਐਪ ਦਾ ਇਸਤੇਮਾਲ ਸਿਖਾਉਣ ਲਈ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਇਨਫਰਮੇਸ਼ਨ ਐਂਡ ਟੈਕਨਾਲਾਜੀ ਵਿਭਾਗ ਸੋਸ਼ਲ ਮੀਡੀਆ ਦੇ ਟ੍ਰੇਨਿੰਗ ਕੋਰਸ ਦਾ ਡਿਜ਼ਾਇਨ ਤਿਆਰ ਕਰੇਗਾ। ਦਰਅਸਲ, ਇਹ ਮੁੱਦਾ ਉਸ ਵੇਲੇ ਸਾਹਮਣੇ ਆਇਆ, ਜਦੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਭਾਗ ਨਾਲ ਮੀਟਿੰਗ ਕੀਤੀ।


ਨਿਊਜ਼ ਏਜੰਸੀ ਮੁਤਾਬਕ, ਮੀਟਿੰਗ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਸਿਸੋਦੀਆ ਨੇ ਬੈਠਕ ਵਿੱਚ ਕਿਹਾ ਕਿ ਵਿਭਾਗ ਨੂੰ ਦਿੱਲੀ ਸਰਕਾਰ ਦੇ ਅਫਸਰਾਂ ਨੂੰ ਮੌਜੂਦਾ ਸਿਲੇਬਸ ਦੇ ਨਾਲ ਸੋਸ਼ਲ ਮੀਡੀਆ ਦੇ ਇਸਤੇਮਾਲ ਦੀ ਵੀ ਟ੍ਰੇਨਿੰਗ ਦੇਣੀ ਚਾਹੀਦੀ ਹੈ।

ਏਜੰਸੀ ਮੁਤਾਬਕ, ਉਨ੍ਹਾਂ ਅਫਸਰਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਦੇ ਜ਼ਿਆਦਾਤਰ ਅਫਸਰ ਵਟਸਐਪ ਯੂਜ਼ ਵੀ ਨਹੀਂ ਕਰਦੇ। ਇਸ ਅਧਿਕਾਰੀ ਨੇ ਇੱਕ ਘਟਨਾ ਦਾ ਜ਼ਿਕਰ ਕਰਦੇ ਕਿਹਾ ਕਿ ਡਿਪਟੀ ਸੀ.ਐਮ. ਨੇ ਇੱਕ ਇਵੈਂਟ 'ਤੇ ਜਾਣਾ ਸੀ ਤੇ ਉਨ੍ਹਾਂ ਇੱਕ ਅਫਸਰ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਵਟਸਐਪ 'ਤੇ ਇਵੈਂਟ ਦੀ ਲੁਕੇਸ਼ਨ ਭੇਜਣ ਪਰ ਉਹ ਅਫਸਰ ਈਵੈਂਟ ਦੀ ਲੁਕੇਸ਼ਨ ਨਹੀਂ ਭੇਜ ਸਕਿਆ।