ਜੋਧਪੁਰ : ਨਾਬਾਲਿਗ ਵਿਦਿਆਰਥਣ ਨਾਲ ਜਿਣਸੀ ਸੋਸ਼ਨ ਦਾ ਮੁਲਜ਼ਮ ਆਸਾ ਰਾਮ 80 ਸਾਲ ਦਾ ਹੈ। ਉਹ ਇੰਨਾ ਬੀਮਾਰ ਹੈ ਕਿ ਤੁਰ ਵੀ ਨਹੀਂ ਸਕਦਾ ਪਰ ਸੋਚ ਕਿਹੋ ਜਿਹੀ ਹੈ, ਇਹ ਏਮਜ਼ ਦੀ ਇੱਕ ਨਰਸ ਨਾਲ ਗੱਲਬਾਤ ਤੋਂ ਪਤਾ ਚੱਲਦਾ ਹੈ। ਨਰਸ ਨੂੰ ਵੇਖ ਕੇ ਉਹ ਕਹਿੰਦਾ, 'ਤੂੰ ਤਾਂ ਮੱਖਣ ਜਿਹੀ ਹੈ।'


ਦਿੱਲੀ ਏਮਜ਼ ਵਿੱਚ ਮੈਡੀਕਲ ਜਾਂਚ ਕਰਵਾਉਣ ਤਿਹਾੜ ਜੇਲ੍ਹ ਤੋਂ ਪਹੁੰਚੇ ਆਸਾ ਰਾਮ ਨੂੰ ਖੜ੍ਹੇ ਰਹਿਣ ਲਈ ਅੱਧਾ ਦਰਜਨ ਪੁਲਿਸ ਤੇ ਮੈਡੀਕਲ ਸਟਾਫ ਦਾ ਸਹਾਰਾ ਲੈਣਾ ਪੈ ਰਿਹਾ ਸੀ। ਜਾਂਚ ਤੋਂ ਪਹਿਲਾਂ ਡਾਕਟਰਾਂ ਨੇ ਨਾਸ਼ਤਾ ਕਰਵਾਉਣ ਲਈ ਕਿਹਾ ਤਾਂ ਨਰਸ ਬਟਰ ਤੇ ਬ੍ਰੈੱਡ ਲੈ ਆਈ। ਆਸਾ ਰਾਮ ਉਸ ਨੂੰ ਵੇਖਦਿਆਂ ਹੀ ਬੋਲਿਆ, 'ਤੂੰ ਤਾਂ ਖੁਦ ਮੱਖਣ ਜਿਹੀ ਹੈਂ, ਬ੍ਰੈੱਡ ਨਾਲ ਮੱਖਣ ਲਿਆਉਣ ਦੀ ਕੀ ਲੋੜ ਸੀ? ਤੇਰੀਆਂ ਗੱਲਾਂ ਸੇਬ ਜਿਹੀਆਂ ਲਾਲ ਨੇ। ਤੂੰ ਕਸ਼ਮੀਰ ਤੋਂ ਹੋਵੇਗੀਂ। ਤਾਂ ਹੀ ਤੇਰੀਆਂ ਗੱਲਾਂ ਉੱਥੋਂ ਦੇ ਸੇਬ-ਟਮਾਟਰ ਜਿਹੀਆਂ ਹਨ।'

ਆਸਾਰਾਮ ਤੋਂ ਇਹ ਸੁਣਦੇ ਹੀ ਨਰਸ ਨੂੰ ਗੁੱਸਾ ਆ ਗਿਆ। ਆਸਾ ਰਾਮ ਇੱਥੇ ਹੀ ਨਹੀਂ ਰੁਕਿਆ। ਡਾਕਟਰਾਂ ਨੂੰ ਕਹਿੰਦਾ ਕਿ ਮੈਂ ਤਾਂ ਬੀਮਾਰੀ ਨਾਲ 80 ਸਾਲ ਦਾ ਹੋ ਗਿਆ ਹੈ। ਬੁਢਾਪਾ ਆ ਗਿਆ। ਡਾਕਟਰ ਸਾਹਿਬ! ਮੇਰਾ ਇਲਾਜ ਕਰਦੋ, ਇੰਨੀ ਜਾਂਚ ਕਰ ਲਈ ਹੈ, ਹੁਣ ਤਾਂ ਮੈਨੂੰ ਪਹਿਲਾਂ ਜਿਹਾ ਜਵਾਨ ਬਣਾ ਦਿਓ।