ਸਿਰਸਾ: ਪੇਟੀ 'ਚੋਂ ਮਿਲੇ 2 ਸੇਬਾਂ 'ਚੋਂ ਇੱਕ 'ਤੇ ਇੰਗਲਿਸ਼ 'ਚ ‘we want freedom’ ‘we are freedom fighter from kashmir pulvama’ ਤੇ ‘indian dogs go back’ ਵਰਗੇ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਸਨ। ਇਸ ਦੇ ਨਾਲ ਹੀ ਦੂਸਰੇ ਸੇਬ 'ਤੇ ਭੇਜਣ ਵਾਲੇ ਨੇ ਆਪਣਾ ਨਾਮ ‘KAHBIR BROTHERS AND SONS’ ਲਿਖਿਆ ਹੋਇਆ ਹੈ।
ਹਰਿਆਣਾ ਦੇ ਸਿਰਸਾ ਦੀ ਸਬਜੀ ਮੰਡੀ 'ਚ ਇੱਕ ਰੇਹੜੀ ਵਾਲੇ ਤੋਂ ਗ੍ਰਾਹਕ ਨੇ ਕੁੱਝ ਸੇਬ ਖਰੀਦੇ ਸਨ। ਜਦ ਉਸ ਨੇ ਘਰ ਜਾ ਕੇ ਦੇਖਿਆ ਤਾਂ ਦੋ ਸੇਬਾਂ 'ਤੇ ਕੁੱਝ ਲਿਖਿਆ ਹੋਇਆ ਸੀ। ਇਹ ਗ੍ਰਾਹਕ ਖੁਦ ਅਨਪੜ੍ਹ ਹੋਣ ਕਾਰਨ ਕੁੱਝ ਪੜ੍ਹ ਨਾ ਸਕਿਆ। ਪਰ ਸ਼ੱਕ ਹੋਣ 'ਤੇ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਇਹ ਸੇਬ ਦਿਖਾਏ ਤਾਂ ਇਸ ਪੂਰੇ ਮਾਜਰੇ ਦਾ ਪਤਾ ਲੱਗਾ। ਇਸ 'ਤੇ ਭੜਕੇ ਲੋਕਾਂ ਨੇ ਪਾਕਿਸਤਾਨ ਵਿਰੋਧੀ ਨਾਅਰੇ ਲਗਾਏ।