ਸੋਨਭੱਦਰ: ਉੱਤਰ ਪ੍ਰਦੇਸ਼ ਦੇ ਸੋਨਭਦਰ ਦੀ ਮੀਡ ਡੇ ਮੀਲ ‘ਚ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਲੀਟਰ ਦੁੱਧ ‘ਚ ਇੱਕ ਬਾਲਟੀ ਪਾਣੀ ਮਿਲਾ ਕੇ 81 ਬੱਚਿਆਂ ‘ਚ ਵੰਡ ਦਿੱਤਾ ਗਿਆ। ਇਸ ਲਾਪ੍ਰਵਾਹੀ ਤੋਂ ਬਾਅਦ ਮਿਡ ਡੇ ਮੀਲ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ। ਮਾਮਲਾ ਸੋਨਭਦਰ ਦੇ ਚੋਪਨ ਬਲੌਕ ਦੇ ਕੋਟਾ ਗ੍ਰਾਮ ਪੰਚਾਇਤ ਦੇ ਸਲਈਬਨਵਾ ਸਕੂਲ ਦੇ ਮਿਡ ਡੇ ਮੀਲ ਦਾ ਹੈ।
ਅਸਲ ‘ਚ ਬੁੱਧਵਾਰ ਨੂੰ ਬੱਚਿਆਂ ਨੂੰ ਖਿਚੜੀ ਤੇ ਦੁੱਧ ਦੇਣਾ ਸੀ ਪਰ ਦੁੱਧ ਦਿੰਦੇ ਸਮੇਂ ਇੱਕ ਲਿਟਰ ਦੁੱਧ ‘ਚ ਇੱਕ ਬਾਲਟੀ ਪਾਣੀ ਮਿਲਾ ਕੇ ਉਸ ਨੂੰ 81 ਸਕੂਲੀ ਬੱਚਿਆਂ ਨੂੰ ਦਿੱਤਾ ਗਿਆ। ਬਾਅਦ ‘ਚ ਜਦੋਂ ਅਧਿਕਾਰਆਂ ਤਕ ਜਾਣਕਾਰੀ ਪਹੁੰਚੀ ਤਾਂ ਦੁਬਾਰਾ ਬੱਚਿਆਂ ‘ਚ ਦੁੱਧ ਵੰਡਿਆ ਗਿਆ। ਇਸ ਤੋਂ ਬਾਅਦ ਅਧਿਕਾਰੀਆਂ ਨੇ ਮਿਡ ਡੇ ਮਿਲ ਦੇ ਇੰਚਾਰਜ ਨੂੰ ਸਸਪੈਂਡ ਕਰ ਦਿੱਤਾ।
ਸਕੂਲ ਦੀ ਰਸੋਈਆ ਫੁਲਵੰਤੀ ਨੇ ਦੱਸਿਆ ਕਿ ਉਸ ਨੂੰ ਇੱਕ ਲੀਟਰ ਦੁੱਧ ਦਿੱਤਾ ਗਿਆ ਸੀ। ਉਸ ਨੇ ਇੱਕ ਲੀਟਰ ਦੁੱਧ ਇੱਕ ਬਾਲਟੀ ਪਾਣੀ ‘ਚ ਮਿਲਾ ਬੱਚਿਆਂ ਨੂੰ ਦੇ ਦਿੱਤਾ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਏਬੀਐਸਏ ਗੋਰਖਨਾਥ ਪਟੇਲ ਨੇ ਦੱਸਿਆ ਕਿ ਇਸ ‘ਚ ਪਹਿਲੀ ਨਜ਼ਰ ‘ਚ ਸਿੱਖਿਆਮਿੱਤਰ ਦੀ ਗਲਤੀ ਲੱਗੀ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਅੱਗੇ ਕਾਰਵਾਈ ਵੀ ਕੀਤੀ ਜਾਵੇਗੀ। ਕੁਝ ਮਹੀਨੇ ਪਹਿਲੀ ਮਿਰਜ਼ਾਪੁਰ 'ਚ ਬੱਚਿਆਂ ਨੂੰ ਨਮਕ ਨਾਲ ਰੋਟੀ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ।
ਇਹ ਹੈ ਮਿੱਡ ਡੇ ਮੀਲ: ਲਿਟਰ ਦੁੱਧ ਇੱਕ ਬਾਲਟੀ ਪਾਣੀ ‘ਚ ਮਿਲਾਇਆ, ਫੇਰ 81 ਸਕੂਲੀ ਬੱਚਿਆਂ ‘ਚ ਵੰਡਿਆ
ਏਬੀਪੀ ਸਾਂਝਾ
Updated at:
29 Nov 2019 12:24 PM (IST)
ਉੱਤਰ ਪ੍ਰਦੇਸ਼ ਦੇ ਸੋਨਭਦਰ ਦੀ ਮੀਡ ਡੇ ਮੀਲ ‘ਚ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਲੀਟਰ ਦੁੱਧ ‘ਚ ਇੱਕ ਬਾਲਟੀ ਪਾਣੀ ਮਿਲਾ ਕੇ 81 ਬੱਚਿਆਂ ‘ਚ ਵੰਡ ਦਿੱਤਾ ਗਿਆ। ਇਸ ਲਾਪ੍ਰਵਾਹੀ ਤੋਂ ਬਾਅਦ ਮਿਡ ਡੇ ਮੀਲ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ।
- - - - - - - - - Advertisement - - - - - - - - -