ਮੁੰਬਈ: ਉਧਵ ਠਾਕਰੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਸ਼ਾਮ 6:40 ‘ਤੇ ਸ਼ੁਭ ਮਹੁਰਤ ਵੇਖ ਉਨ੍ਹਾਂ ਨੇ ਸਹੁੰ ਚੁੱਕੀਪ ਹੁਣ ਤਕ ਕਿੰਗਮੇਕਰ ਦਾ ਰੋਲ ਪਲੇਅ ਕਰਨ ਰਹੇ ਠਾਕਰੇ ਪਰਿਵਾਰ ਹੁਣ ਖੁਦ ਕਿੰਗ ਬਣ ਗਿਆ ਹੈ। ਪਰ ਰਿਮੋਰਟ ਦਾ ਸਿਸਟਮ ਇਸ ਵਾਰ ਵੀ ਰਹੇਗਾ ਅਤੇ ਚਲੇਗਾ ਵੀ। ਸਰਕਾਰ ਤਾਂ ਬਣ ਗਈ ਪਰ ਹੁਣ ਸਭ ਦੇ ਦਿਲਾਂ ‘ਚ ਇੱਕ ਹੀ ਸਵਾਲ ਹੈ ਉਹ ਹੈ ਕਿ ਇਹ ਰਿਮੋਰਟ ਦੀ ਸਰਕਾਰ ਕਿੰਨੇ ਦਿਨ ਤਕ ਚਲੇਗੀ। ਲੋਕ ਤਾਂ ਦਿਨ ਗਿਣ ਰਹੇ ਹਨ ਕੀ ਆਖਰ ਤਿੰਨ ਪਾਰਟੀਆਂ ਦੀ ਸਰਕਾਰ ਕਦੋਂ ਤਕ ਖੇਰ ਮਨਾਵੇਗੀ?


ਲੋਕਾਂ ਨੇ ਸ਼ਰਦ ਪਵਾਰ ਨੂੰ ‘ਪਾਵਰ ਸਾਹਿਬ’ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਉਨ੍ਹਾਂ ਨੇ ਚਾਣਕਿਆ ਦੀ ਤਰ੍ਹਾਂ ਸਰਕਾਰ ਬਣਾਈ। ਤਿੰਨਾਂ ਪਾਰਟੀਆਂ ਦੀ ਸਰਕਾਰ ਬਣਨ ਦਾ ਇੱਕ ਕਾਮਨ ਕਾਰਨ ਹੈ ਉਹ ਹੈ ਬੀਜੇਪੀ ਨੂੰ ਸੱਤਾ ਤੋਂ ਦੂਰ ਕਰਨਾ। ਜਿਸ ਕਰਕੇ ਮੁਮਕਿਨ ਹੈ ਕਿ ਸਰਕਾਰ ਚਲਦੀ ਰਹੇ। ਆਪਣੀ ਸਰਕਾਰ ਬਣਾਏ ਰੱਖਣ ਲਈ ਪਾਰਟੀਆਂ ਕੌੜਾ ਘੁੱਟ ਵੀ ਪੀਂਦੀਆਂ ਰਹਿਣਗੀਆਂ।

ਠਾਕਰੇ ਸਰਕਾਰ ਦੀ ਉਮਰ ਗਠਬੰਧਨ ਦੇ ਮੁਖੀ ਸ਼ਰਦ ਪਵਾਰ ਤੋਂ ਤੈਅ ਹੋਵੇਗੀ। ਉਹ ਜਦੋਂ ਚਾਹੁੰਣਗੇ ਸਰਕਾਰ ਚਲੇਗੀ। ਉਨ੍ਹਾਂ ਦੇ ਮੁਡ ਬਦਲਦੇ ਹੀ ਸਰਕਾਰ ਜਾ ਵੀ ਸਕਦੀ ਹੈ। ਉਹ ਚਾਹੁੰਦੇ ਤਾਂ ਬੀਜੇਪੀ ਨਾਲ ਮਿਲਕੇ ਸਰਕਾਰ ਬਣਾ ਸਕਦੇ ਸੀ ਅਤੇ ਮੁੰਬਈ ‘ਚ ਸੱਤਾ ਦਾ ਮਜ਼ਾ ਲੈਂਦੇ। ਧੀ ਸੁਪ੍ਰਿਆ ਸੁਲੇ ਅਤੇ ਭਤੀਜਾ ਅਜੀਤ ਪਵਾਰ ਵੀ ਸੈੱਟ ਹੋ ਜਾਂਦੇ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਤੋਂ ਵੀ ਰਾਹਤ ਮਿਲ ਜਾਂਦੀ।

ਉਧਵ ਠਾਕਰੇ ਦਾ ਪਵਾਰ ਨੂੰ ਝੁਕ ਕੇ ਹੱਥ ਜੋੜ ਮਿਲਣ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਂਝ ਮਹਾਰਾਸ਼ਟਰ ਦੀ ਰਾਜਨੀਤੀ ਦਾ ਸੱਚ ਇਹੀ ਹੈ ਕਿ ਉਧਵ ਠਾਕਰੇ ਨੂੰ ਸਰਕਾਰ ਚਲਾਉਣ ਦਾ ਤਜ਼ਰਬਾ ਨਹੀਂ ਅਤੇ ਪਵਾਰ 40 ਸਾਲ ਦਾ ਤਜ਼ਰਬਾ ਰੱਖਦੇ ਹਨ। ਉਧਰ ਸੋਨਿਆ ਗਾਂਧੀ ਨੇ ਵੀ ਮਹਾਰਾਸ਼ਟਰ ‘ਚ ਕਾਂਗਰਸ ਦੀ ਕਮਾਨ ਪਵਾਰ ਨੂੰ ਦੇ ਦਿੱਤੀ ਹੈ।