ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ 10 ਸਾਲਾ ਮਾਸੂਮ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਿਗ ਲੜਕੀ ਦੇ ਕਤਲ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਕਤਲ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਖੂਬ ਹੰਗਾਮਾ ਕੀਤਾ ਤੇ ਪੁਲਿਸ ‘ਤੇ ਲਾਪ੍ਰਵਾਹੀ ਕਰਨ ਦਾ ਦੋਸ਼ ਵੀ ਲਾਇਆ ਗਏ।
ਦਰਅਸਲ ਇਹ ਘਟਨਾ ਨਿਗੋਹਾ ਥਾਣੇ ਦੇ ਪਿੰਡ ਬਕਾਸ ਦੀ ਹੈ ਜਿੱਥੇ ਸਿਰਫ 10 ਸਾਲਾ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਕਾਤਲਾਂ ਨੇ ਮਾਸੂਮ ਦਾ ਗਲਾ ਵੱਡ ਦਿੱਤਾ ਤੇ ਲਾਸ਼ ਪਿੰਡ 'ਚ ਸੁੱਟ ਦਿੱਤੀ ਕਾਤਲ ਫਰਾਰ ਹੋ ਗਏ। ਪਰਿਵਾਰ ਨੂੰ ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪਿੰਡ ਵਾਸੀਆਂ ਨੇ ਬੱਕਾਸ ਪਿੰਡ 'ਚ ਖੇਤਾਂ ਦੇ ਨਾਲ ਲੱਗਦੀਆਂ ਝਾੜੀਆਂ 'ਚ ਮਾਸੂਮ ਲੜਕੀ ਦੀ ਲਹੂ ਨਾਲ ਭਿੱਜੀ ਹੋਈ ਲਾਸ਼ ਵੇਖੀ। ਪਿੰਡ ਵਾਸੀਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਲੜਕੀ ਪਿਛਲੇ 9 ਨਵੰਬਰ ਤੋਂ ਲਾਪਤਾ ਸੀ, ਜਿਸ ਦੇ ਰਿਸ਼ਤੇਦਾਰਾਂ ਨੇ ਨਿਗੋਹਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਕਤਲ ਤੋਂ ਪਹਿਲਾਂ ਦੋਸ਼ੀ ਬੱਚੀ ਨਾਲ ਬਲਾਤਕਾਰ ਕੀਤਾ ਗਿਆ। ਹਾਲਾਂਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਾਫ਼ ਹੋ ਸਕੇਗਾ। ਇਸ ਪੂਰੇ ਮਾਮਲੇ ਤੋਂ ਬਾਅਦ ਐਸਐਸਪੀ ਕਲਾਨਿਧੀ ਨਥਾਣੀ ਸਾਰੇ ਪੁਲਿਸ ਅਧਿਕਾਰੀਆਂ ਸਮੇਤ ਮੌਕੇ 'ਤੇ ਪਹੁੰਚ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ।