ਫਤਿਹਾਬਾਦ (ਹਰਿਆਣਾ): ਆਬਕਾਰੀ ਤੇ ਕਰ ਵਿਭਾਗ ਨੇ ਨਸ਼ਾ ਤਸਕਰਾਂ ਤੋਂ ਫੜੀ 22 ਲੱਖ ਰੁਪਏ ਦੀ ਨਾਜਾਇਜ਼ ਸ਼ਰਾਬ ਨੂੰ ਸੀਵਰੇਜ ਵਿੱਚ ਵਹਾ ਕੇ ਨਸ਼ਟ ਕਰ ਦਿੱਤਾ। ਇਹ ਸ਼ਰਾਬ ਪੁਲਿਸ ਤੇ ਆਬਕਾਰੀ ਵਿਭਾਗ ਵੱਲੋਂ ਜਨਵਰੀ ਤੋਂ ਮਾਰਚ ਮਹੀਨੇ ਤਕ ਫੜੀ ਗਈ ਸੀ। ਵਿਭਾਗ ਨੇ ਇਨ੍ਹਾਂ ਤਸਕਰਾਂ ਕੋਲੋਂ ਜ਼ੁਰਮਾਨਾ ਵੀ ਵਸੂਲਿਆ। ਅੱਜ ਮਨਜ਼ੂਰੀ ਬਾਅਦ ਸ਼ਰਾਬ ਦੀਆਂ ਲਗਪਗ 15 ਹਜ਼ਾਰ ਬੋਤਲਾਂ ਨਸ਼ਟ ਕੀਤੀਆਂ ਗਈਆਂ।

ਆਬਕਾਰੀ ਵਿਭਾਗ ਵੱਲੋਂ ਅੱਜ ਸਵੇਰੇ ਲਘੂ ਸਕੱਤਰੇਤ ਸਥਿਤ ਐਕਸਾਈਜ਼ ਵਿਭਾਗ ਦੇ ਦਫ਼ਤਰ ਦੀਆਂ ਟੌਇਲਟਾਂ ਵਿੱਚ ਇਹ ਸ਼ਰਾਬ ਵਹਾਈ ਗਈ ਜਿਸ ਦੀ ਕੀਮਤ ਲਗਪਗ 22 ਲੱਖ ਰੁਪਏ ਦੱਸੀ ਜੀ ਰਹੀ ਹੈ। ਇਸ ਵਿੱਚ 15 ਹਜ਼ਾਰ ਦੇਸ਼ੀ ਤੇ 500 ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਤੇ ਬੀਅਰ ਸ਼ਾਮਲ ਸੀ।

ਡਿਪਟੀ ਐਕਸਾਈਜ਼ ਅਤੇ ਟੈਕਸ ਕਮਿਸ਼ਨਰ ਵੀ ਕੇ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਟੀਮਾਂ ਬਣਾ ਕੇ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਵਾਰ 68 ਕਰੋੜ ਦੀ ਕੀਮਤ ਦੇ ਠੇਕੇ ਵੇਚੇ ਗਏ ਹਨ ਜਦਕਿ ਇਸ ਤੋਂ ਪਹਿਲਾਂ ਠੇਕਿਆਂ ਦੀ ਕੀਮਤ 51 ਕਰੋੜ ਹੀ ਮਿਲ ਪਾਉਂਦੀ ਸੀ।