Northern Railways: ਅੰਬਾਲਾ ਡਿਵੀਜ਼ਨ 'ਚ ਪਾਣੀ ਭਰਨ ਕਰਕੇ 16 ਰੇਲਾਂ ਨੂੰ ਅਸਥਾਈ ਤੌਰ 'ਤੇ ਰੱਦ ਕਰ ਦਿੱਤਾ ਗਿਆ ਹੈ। ਉੱਥੇ ਹੀ 2 ਰੇਲਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ।  






ਦੱਸ ਦਈਏ ਕਿ ਉੱਤਰ ਭਾਰਤ ਵਿੱਚ ਪਏ ਮੀਂਹ ਦਾ ਅਸਰ ਰੇਲਵੇ 'ਤੇ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀਂ ਉੱਤਰੀ ਭਾਰਤ ਵਿੱਚ ਕਾਫੀ ਮੀਂਹ ਪਿਆ ਹੈ ਜਿਸ ਕਾਰਨ ਸੜਕਾਂ ਦੇ ਨਾਲ-ਨਾਲ ਪਟਰੀਆਂ ਵੀ ਪਾਣੀ ਨਾਲ ਭਰੀਆਂ ਹੋਈਆਂ ਹਨ। ਇਸ ਕਾਰਨ ਕੁਝ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਤਾਂ ਕੁਝ ਰੇਲਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ।


ਪਿਛਲੇ ਦਿਨੀਂ ਇਨ੍ਹਾਂ ਰੇਲਾਂ ਨੂੰ ਕੀਤਾ ਗਿਆ ਸੀ ਡਾਇਵਰਟ


ਉੱਥੇ ਹੀ ਪਿਛਲੇ ਦਿਨੀਂ ਡਾਇਵਰਟ ਕੀਤੀਆਂ ਰੇਲਾਂ ਵਿੱਚ ਜੰਮੂ ਤਵੀ-ਜੋਧਪੁਰ ਐਕਸਪ੍ਰੈਸ, ਦੇਹਰਾਦੂਨ-ਅੰਮ੍ਰਿਤਸਰ, ਦੇਹਰਾਦੂਨ-ਸਹਾਰਨਪੁਰ ਸ਼ਾਮਲ ਹਨ। 16 ਜੁਲਾਈ ਅਤੇ 17 ਜੁਲਾਈ ਨੂੰ ਰਵਾਨਾ ਹੋਣ ਵਾਲੀਆਂ ਕੁਝ ਰੇਲਾਂ ਨੂੰ ਵੀ ਰੱਦ, ਡਾਇਵਰਟ ਜਾਂ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਨੇ ਉੱਤਰੀ ਰੇਲਵੇ ਰੂਟਾਂ 'ਤੇ ਰੇਲਗੱਡੀ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾਈ ਹੈ, ਉਹ ਉੱਤਰੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।


ਇਹ ਵੀ ਪੜ੍ਹੋ: ਪਟਿਆਲਾ ਦੇ ਰਸੂਲਪੁਰ 'ਚ ਚੱਲੀਆਂ ਗੋਲੀਆਂ, ਜ਼ਖ਼ਮੀਆਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ


ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ਹਰਿਆਣਾ ਅਤੇ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਭਾਰੀ ਮੀਂਹ ਪਿਆ ਹੈ ਜਿਸ ਕਰਕੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੇ ਨਾਲ ਮੀਂਹ ਦਾ ਅਸਰ ਹਰੇਕ ਖੇਤਰ ਵਿੱਚ ਦੇਖਣ ਨੂੰ ਮਿਲਿਆ ਹੈ। ਹਰੇਕ ਖੇਤਰ ਪ੍ਰਭਾਵਿਤ ਹੋਇਆ ਹੈ। ਦੱਸ ਦਈਏ ਕਿ ਮੀਂਹ ਪੈਣ ਕਰਕੇ ਸਫ਼ਰ ਦੀ ਯੋਜਨਾ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪਟਰੀਆਂ 'ਤੇ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਉੱਤਰ ਰੇਲਵੇ ਨੇ ਕਈ ਰੇਲਾਂ ਨੂੰ ਰੱਦ ਕਰ ਦਿੱਤਾ ਹੈ, ਕਈਆਂ ਨੂੰ ਡਾਇਵਰਟ ਤੇ ਕਈਆਂ ਰੇਲਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। 


ਇਹ ਵੀ ਪੜ੍ਹੋ: Patiala News: ਹੜ੍ਹਾਂ ਮਗਰੋਂ ਬਿਮਾਰੀਆਂ ਦਾ ਕਹਿਰ! ਫੈਲਣ ਲੱਗੀ ਪੇਚਸ਼, ਬੱਚੇ ਦੀ ਮੌਤ