Char Dham Yatra 2023: ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਕੇਦਾਰਨਾਥ ਮੰਦਰ ਦੇ ਅੰਦਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਦਿਰ ਕਮੇਟੀ ਨੇ ਕੇਦਾਰਨਾਥ ਮੰਦਿਰ ਦੇ ਪਰਿਸਰ 'ਚ ਕਈ ਥਾਵਾਂ 'ਤੇ ਚੇਤਾਵਨੀ ਬੋਰਡ ਲਗਾ ਦਿੱਤੇ ਹਨ, ਜਿਨ੍ਹਾਂ 'ਤੇ ਲਿਖਿਆ ਗਿਆ ਹੈ ਕਿ ਜੇਕਰ ਕੋਈ ਫੋਟੋਆਂ ਖਿੱਚਦਾ ਜਾਂ ਵੀਡੀਓ ਬਣਾਉਂਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਫੈਸਲਾ ਪਿਛਲੇ ਦਿਨੀਂ ਵਾਇਰਲ ਹੋਈਆਂ ਵੀਡੀਓ ਅਤੇ ਰੀਲਸ ਬਣਾਉਣ ਤੋਂ ਬਾਅਦ ਲਿਆ ਗਿਆ ਹੈ।
ਸ਼੍ਰੀ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੈ ਅਜੇਂਦਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਵਿੱਚ ਕਮੇਟੀ ਦੇ ਚੇਅਰਮੈਨ ਨੇ ਕਿਹਾ, " ਪਿਛਲੇ ਦਿਨੀਂ ਕੁਝ ਸ਼ਰਧਾਲੂ ਮੰਦਰ ਦੇ ਅੰਦਰ ਅਸ਼ਲੀਲ ਤਰੀਕੇ ਨਾਲ ਵੀਡੀਓ ਅਤੇ ਰੀਲਸ ਬਣਾ ਰਹੇ ਸਨ ਅਤੇ ਤਸਵੀਰਾਂ ਵੀ ਲੈ ਰਹੇ ਸਨ, ਇਸ ਲਈ ਕੇਦਾਰਨਾਥ ਵਿੱਚ ਚੇਤਾਵਨੀ ਬੋਰਡ ਲਗਾ ਦਿੱਤੇ ਗਏ ਹਨ।" ਇਹ ਫੈਸਲਾ ਪਿਛਲੇ ਦਿਨੀਂ ਵਾਇਰਲ ਹੋਈਆਂ ਦੋ ਵੀਡੀਓਜ਼ ਤੋਂ ਬਾਅਦ ਲਿਆ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਮੇਟੀ ਨੇ ਇਕ ਪੱਤਰ ਲਿਖਿਆ ਸੀ, ਜਿਸ 'ਚ ਕੈਂਪਸ ਦੇ ਆਲੇ-ਦੁਆਲੇ ਸੁਰੱਖਿਆ ਵਿਵਸਥਾ ਸਖ਼ਤ ਕਰਨ ਦੀ ਗੱਲ ਕੀਤੀ ਗਈ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਆਹ ਸਕੂਲ ਹਾਲੇ ਵੀ ਰਹਿਣਗੇ ਬੰਦ, ਬਾਕੀ ਸਕੂਲ ਅੱਜ ਤੋਂ ਜਾ ਰਹੇ ਖੁੱਲ੍ਹਣ
ਬੋਰਡ 'ਤੇ ਲਿਖੀਆਂ ਸਨ ਇਹ ਗੱਲਾਂ
ਪਰ ਹੁਣ ਮੰਦਿਰ ਕਮੇਟੀ ਵੱਲੋਂ ਲਗਾਏ ਗਏ ਬੋਰਡ ਵਿੱਚ ਕਿਹਾ ਗਿਆ ਹੈ ਕਿ ਮੋਬਾਈਲ ਫ਼ੋਨ ਲੈ ਕੇ ਮੰਦਿਰ ਅੰਦਰ ਦਾਖ਼ਲ ਨਾ ਹੋਵੋ, ਮੰਦਿਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਦੀ ਪੂਰੀ ਮਨਾਹੀ ਹੈ ਅਤੇ ਤੁਸੀਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋ। ਬਾਕੀ ਬੋਰਡਾਂ ਵਿੱਚ ਮੰਦਰ ਅਤੇ ਮੰਦਰ ਦੇ ਅੰਦਰ ਸਹੀ ਢੰਗ ਦੇ ਕੱਪੜੇ ਪਾਉਣ ਲਈ ਕਿਹਾ ਗਿਆ ਹੈ, ਜਦੋਂ ਕਿ ਇੱਕ ਹੋਰ ਬੋਰਡ ਵਿੱਚ ਕਿਹਾ ਗਿਆ ਹੈ ਕਿ ਮੰਦਰ ਦੇ ਪਰਿਸਰ ਵਿੱਚ ਟੈਂਟ ਜਾਂ ਤੰਬੂ ਲਾਉਣਾ ਦੰਡਨੀਅ ਅਪਰਾਧ ਹੈ।
ਹਿੰਦੀ ਅਤੇ ਅੰਗਰੇਜ਼ੀ 'ਚ ਲਿਖੇ ਇਨ੍ਹਾਂ ਬੋਰਡਾਂ 'ਤੇ ਸਾਫ਼ ਤੌਰ 'ਤੇ ਲਿਖਿਆ ਹੈ ਕਿ ਅਜਿਹਾ ਕਰਦਿਆਂ ਫੜੇ ਜਾਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲ ਹੀ 'ਚ ਗੜ੍ਹਵਾਲ ਹਿਮਾਲਿਆ 'ਚ ਸਥਿਤ ਕੇਦਾਰਨਾਥ ਮੰਦਰ 'ਚ ਬਣੀਆਂ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ 'ਤੇ ਤੀਰਥ ਦੇ ਪੁਰੋਹਿਤਾਂ, ਆਮ ਸ਼ਰਧਾਲੂਆਂ ਅਤੇ ਸੋਸ਼ਲ ਮੀਡੀਆ ਯੂਜ਼ਰਸ ਵਲੋਂ ਇਤਰਾਜ਼ ਕੀਤਾ ਗਿਆ ਸੀ ਅਤੇ ਧਾਰਮਿਕ ਸਥਾਨਾਂ 'ਤੇ ਅਜਿਹੀਆਂ ਹਰਕਤਾਂ ਨੂੰ ਗਲਤ ਕਰਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਹੜ੍ਹਾਂ ਦੀ ਮਾਰ ਵਿਚਾਲੇ SYL 'ਤੇ ਸਿਆਸਤ ਤੇਜ਼, ਹੁਣ ਹਰਿਆਣਾ ਦੇ CM ਨੇ ਕੀਤਾ ਆਹ ਦਾਅਵਾ, ਪੰਜਾਬ ਸਰਕਾਰ 'ਤੇ ਖੜ੍ਹੇ ਹੋਏ ਸਵਾਲ