ਸ਼੍ਰੀਨਗਰ: ਇਸ ਸਾਲ ਜੰਮੂ-ਕਸ਼ਮੀਰ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਰਿਹਾ। ਧਾਰਾ 370 ਹਟਾਉਣ ਮਗਰੋਂ ਸੂਬੇ ਦੇ ਵਿਗੜੇ ਹਾਲਾਤ ਅਜੇ ਵੀ ਪਟੜੀ 'ਤੇ ਨਹੀਂ ਆਏ। ਇਸ ਸਾਲ ਸੁਰੱਖਿਆ ਏਜੰਸੀਆਂ ਨੇ ਵੀ ਸੂਬੇ ਵਿੱਚ ਪੂਰੀ ਸਖਤੀ ਵਰਤੀ।
ਜੰਮੂ-ਕਸ਼ਮੀਰ ਪੁਲਿਸ ਦਾ ਦਾਅਵਾ ਹੈ ਕਿ ਸਾਲ 2019 ਵਿੱਚ ਸੁਰੱਖਿਆ ਬਲਾਂ ਨਾਲ ਮੁਕਾਲਿਆਂ ਵਿੱਚ 160 ਅੱਤਵਾਦੀ ਮਾਰੇ ਗਏ ਹਨ। ਇਸ ਤੋਂ ਇਲਾਵਾ 102 ਗ੍ਰਿਫ਼ਤਾਰ ਕੀਤੇ ਗਏ ਹਨ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਸਮੇਂ ਸੂਬੇ ਵਿੱਚ 250 ਅੱਤਵਾਦੀ ਸਰਗਰਮ ਹਨ। ਉਂਝ ਸੂਬੇ ਦੇ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਥਾਨਕ ਨੌਜਵਾਨਾਂ ’ਚ ਅੱਤਵਾਦੀਆਂ ’ਚ ਸ਼ਾਮਲ ਹੋਣ ਦਾ ਰੁਝਾਨ ਘਟਿਆ ਹੈ।
ਡੀਜੀਪੀ ਨੇ ਕਿਹਾ ਕਿ ਸੂਬੇ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ 30 ਫੀਸਦੀ ਕਮੀ ਆਈ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਦੇ ਮੁਕਾਬਲੇ ਆਮ ਨਾਗਰਿਕਾਂ ਦੀਆਂ ਅਤਿਵਾਦੀਆਂ ਘਟਨਾਵਾਂ ਵਿੱਚ ਮੌਤਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਸਾਲ 2018 ਵਿੱਚ 218 ਸਥਾਨਕ ਨੌਜਵਾਨ ਅੱਤਵਾਦੀ ਸਫ਼ਾਂ ਵਿੱਚ ਸ਼ਾਮਲ ਹੋਏ ਸਨ ਤੇ ਸਾਲ 2019 ਵਿੱਚ ਸਿਰਫ਼ 139 ਨੌਜਵਾਨ ਅੱਤਵਾਦੀਆਂ ਵਿੱਚ ਰਲੇ ਹਨ।
ਕਸ਼ਮੀਰ 'ਚ ਮਾਰੇ 160 ਅੱਤਵਾਦੀ, 250 ਹੋਰ ਸਰਗਰਮ
ਏਬੀਪੀ ਸਾਂਝਾ
Updated at:
01 Jan 2020 12:29 PM (IST)
ਇਸ ਸਾਲ ਜੰਮੂ-ਕਸ਼ਮੀਰ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਰਿਹਾ। ਧਾਰਾ 370 ਹਟਾਉਣ ਮਗਰੋਂ ਸੂਬੇ ਦੇ ਵਿਗੜੇ ਹਾਲਾਤ ਅਜੇ ਵੀ ਪਟੜੀ 'ਤੇ ਨਹੀਂ ਆਏ। ਇਸ ਸਾਲ ਸੁਰੱਖਿਆ ਏਜੰਸੀਆਂ ਨੇ ਵੀ ਸੂਬੇ ਵਿੱਚ ਪੂਰੀ ਸਖਤੀ ਵਰਤੀ।
- - - - - - - - - Advertisement - - - - - - - - -