ਪਹਿਲੀ ਨਵੰਬਰ 1984 ਨੂੰ ਦਿੱਲੀ ਛਾਉਣੀ ਵਿੱਚ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਸੱਜਣ ਕੁਮਾਰ ਸਮੇਤ ਛੇ ਜਣਿਆਂ ਨੂੰ ਧਾਰਾ 302 ਤਹਿਤ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸੱਜਣ ਕੁਮਾਰ ਨੂੰ ਪੰਜ ਲੱਖ ਰੁਪਏ ਜ਼ੁਰਮਾਨਾ ਅਦਾ ਕਰਨ ਦੇ ਵੀ ਹੁਕਮ ਹੋਏ ਹਨ। ਅਦਾਲਤ ਨੇ 31 ਦਸੰਬਰ ਤਕ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ ਅਤੇ ਉਦੋਂ ਤਕ ਦੇਸ਼ ਵਿੱਚੋਂ ਬਾਹਰ ਨਾ ਜਾਣ ਦੀ ਹਦਾਇਤ ਵੀ ਕੀਤੀ ਹੈ।
ਸਬੰਧਤ ਖ਼ਬਰਾਂ:
- ਸੱਜਣ ਕੁਮਾਰ ਨੂੰ ਹਾਈਕੋਰਟ ਦਾ ਇੱਕ ਹੋਰ ਝਟਕਾ
- 1984 ਸਿੱਖ ਕਤਲੇਆਮ: ਜਗਦੀਸ਼ ਕੌਰ ਨੂੰ ਮਿਲੇ ਕਰੋੜਾਂ ਦੇ ਲਾਲਚ, ਪਰ ਅੱਗ ਲਾ ਕੇ ਸਾੜੇ ਪਤੀ ਤੇ ਪੁੱਤ ਦੇ ਨਿਆਂ ਲਈ ਅੜੀ ਰਹੀ
- ਦਿੱਲੀ ਛਾਉਣੀ 'ਚ ਸੱਜਣ ਕੁਮਾਰ ਦੀ ਅਗਵਾਈ ਹੇਠ ਹੋਇਆ ਸੀ ਦਰਿੰਦਗੀ ਦਾ ਨਾਚ
ਹਾਲਾਂਕਿ ਸੱਜਣ ਕੁਮਾਰ ਨੇ ਆਤਮ ਸਮਰਪਣ ਲਈ 31 ਜਨਵਰੀ ਤਕ ਦਾ ਹੋਰ ਸਮਾਂ ਮੰਗਿਆ ਸੀ, ਪਰ ਅਦਾਲਤ ਉਸ ਨੂੰ ਆਤਮ ਸਮਰਪਣ ਲਈ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਚੁੱਕੀ ਹੈ। ਅਦਾਲਤ ਨੇ ਕਿਹਾ ਹੈ ਕਿ ਹੋਰ ਸਮਾਂ ਦੇਣ ਦਾ ਕੋਈ ਆਧਾਰ ਨਜ਼ਰ ਨਹੀਂ ਆਉਂਦਾ। ਸਾਬਕਾ ਕਾਂਗਰਸੀ ਲੀਡਰ ਸੱਜਣ ਕੁਮਾਰ ਨੇ ਆਪਣੇ ਆਤਮ ਸਮਰਪਣ ਲਈ ਇੱਕ ਮਹੀਨੇ ਦਾ ਹੋਰ ਸਮਾਂ ਲੈਣ ਲਈ ਦਿੱਲੀ ਹਾਈਕੋਰਟ 'ਚ ਪਹੁੰਚ ਕੀਤੀ ਸੀ।