ਸ੍ਰੀਨਗਰ: ਕਸ਼ਮੀਰ ਘਾਟੀ ਵਿੱਚ ਸ਼ੁੱਕਰਵਾਰ ਨੂੰ 40 ਦਿਨਾਂ ਦਾ ਚਿਲਾਈ ਕਲ੍ਹਾਂ ਪੀਰੀਅਡ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਇੱਥੇ ਸਭ ਤੋਂ ਵੱਧ ਠੰਢ ਪੈਂਦੀ ਹੈ। ਇਸ ਵਾਰ ਇਸ ਸਮਾਂ 21 ਤੋਂ ਦਸੰਬਰ ਤੋਂ 31 ਜਨਵਰੀ ਤਕ ਰਹੇਗਾ। ਕਸ਼ਮੀਰ ਘਾਟੀ ਵਿੱਚ ਠੰਢ ਦਾ ਇੰਨਾ ਕਹਿਰ ਹੈ ਕਿ ਝੀਲਾਂ ਤੇ ਨਦੀਆਂ ਦਾ ਪਾਣੀ ਜੰਮਣਾ ਸ਼ੁਰੂ ਹੋ ਗਿਆ ਹੈ। ਰੋਮਾਂਚਕਾਰੀ ਮੌਸਮ ਵਿੱਚ ਸੈਲਾਨੀ ਖ਼ੂਬ ਆਨੰਦ ਲੈ ਰਹੇ ਹਨ। ਕਸ਼ਮੀਰ ਘਾਟੀ ਵਿੱਚ ਅਗਲੇ ਦਿਨਾਂ ਤਕ ਹਾਲੇ ਬਰਫ਼ਬਾਰੀ ਦਾ ਅਨੁਮਾਨ ਨਹੀਂ ਹੈ ਪਰ ਹਫ਼ਤੇਭਰ ਬਾਅਦ ਬਰਫ਼ਬਾਰੀ ਹੋ ਸਕਦੀ ਹੈ।
ਕਸ਼ਮੀਰ ਵਿੱਚ ਠੰਢ ਵਧਣ ਦਾ ਅਸਰ ਰਾਜਧਾਨੀ ਦਿੱਲੀ ਤਕ ਪੈਂਦਾ ਹੈ। ਦਿੱਲੀ ਵਿੱਚ ਸਰਦੀ ਵਧ ਗਈ ਹੈ। ਪਿਛਲੇ ਕਈ ਦਿਨਾਂ ਤੋਂ ਦਿੱਲੀ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਇੱਥੇ ਸ਼ਿਮਲਾ ਤੋਂ ਵੀ ਵੱਧ ਠੰਢ ਪੈ ਰਹੀ ਹੈ। ਪੰਜਾਬ ਵਿੱਚ ਵੀ ਬਰਫ਼ਬਾਰੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਅੰਦਰ ਰਾਤ ਨੂੰ ਕੋਰਾ ਪੈਣ ਦੀ ਭਵਿੱਖਬਾਣੀ ਕੀਤੀ ਸੀ।
ਕਸ਼ਮੀਰ ਦੇ ਸੋਨਮਾਰਗ ਦੇ ਰਸਤੇ ਵਿੱਚ ਪੈਂਦੇ ਪਿੰਡ ਰੇਵਿਲ ਵਿੱਚ ਪੈਂਦੀ ਝੀਲ ਦਾ ਪਾਣੀ ਪੂਰੀ ਤਰ੍ਹਾਂ ਜੰਮ ਚੁੱਕਿਆ ਹੈ। ਇਲਾਕੇ ਵਿੱਚ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਮੌਸਮ ਮਾਰਚ ਤਕ ਇਵੇਂ ਹੀ ਰਹੇਗਾ। ਉਨ੍ਹਾਂ ਦੱਸਿਆ ਕਿ ਠੰਢ ਵਧਣ ਕਾਰਨ ਨੈਸ਼ਨਲ ਹਾਈਵੇ ਵੀ ਵੰਦ ਕਰ ਦਿੱਤਾ ਜਾਂਦਾ ਹੈ।