ਸੋਨੀਪਤ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਅੱਜਕਲ੍ਹ ਆਪਣੇ ਵਿਵਦਿਤ ਬਿਆਨਾਂ ਕਰਕੇ ਸੁਰਖ਼ੀਆਂ ਵਿੱਚ ਹਨ। ਪਹਿਲਾਂ ਉਨ੍ਹਾਂ ਵਿਰਾਟ ਕੋਹਲੀ ਨੂੰ ਦੁਨੀਆ ਦਾ ਸਭ ਤੋਂ ਖਰਾਬ ਵਿਹਾਰ ਵਾਲਾ ਖਿਡਾਰੀ ਕਰਾਰ ਦਿੱਤਾ ਤੇ ਉਸ ਦੇ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਵਿੱਚ ਰਹਿਣੋਂ ਡਰ ਲੱਗਦਾ ਹੈ। ਇਸ ਸਬੰਧੀ ਬੀਜੇਪੀ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ- ਹੁਣ ਨਸੀਰੂਦੀਨ ਸ਼ਾਹ ਨੂੰ ਲੱਗਦਾ ਭਾਰਤ 'ਚ ਰਹਿਣ ਤੋਂ ਡਰ
ਹੁਸੈਨ ਨੇ ਕਿਹਾ ਸ਼ਾਹ ਦੇ ਬਿਆਨ ਸਬੰਧੀ ਕਿਹਾ ਹੈ ਕਿ ਜਿਸ ਦੇਸ਼ ਨੇ ਨਸੀਰੂਦੀਨ ਦਾ ਭਵਿੱਖ ਬਣਾਇਆ, ਉਹੀ ਦੇਸ਼ ਉਨ੍ਹਾਂ ਦੇ ਬੱਚਿਆਂ ਦਾ ਵੀ ਭਵਿੱਖ ਬਣਾਏਗਾ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਦੇ ਕੇ ਸ਼ਾਹ ਦੇਸ਼ ਨੂੰ ਬਦਨਾਮ ਨਾ ਕਰਨ।
ਇਹ ਵੀ ਪੜ੍ਹੋ- ਵਿਰਾਟ ਕੋਹਲੀ ਬਾਰੇ ਨਸੀਰੂਦੀਨ ਦੇ ਬਿਆਨ ਮਗਰੋਂ ਸੋਸ਼ਲ ਮੀਡੀਆ 'ਤੇ ਭੜਥੂ
ਦਰਅਸਲ ਸ਼ਾਹਨਵਾਜ਼ ਹੁਸੈਨ ਬਿਹਾਰ ਵਿੱਚ ਗਠਜੋੜ ਸਬੰਧੀ ਅਮਿਤ ਸ਼ਾਹ ਨਾਲ ਮੀਟਿੰਗ ’ਤੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਹੀ ਲੋਕਾਂ ਦੀ ਪਹਿਲੀ ਪਸੰਦ ਹੈ। ਬਿਹਾਰ ਵਿੱਚ ਜਨ ਲੋਕਸ਼ਕਤੀ ਨਾਲ ਮਜ਼ਬੂਤ ਗਠਜੋੜ 40 ਲੋਕ ਸਭਾ ਸੀਟਾਂ ’ਤੇ ਜਿੱਤ ਦਰਜ ਕਰੇਗਾ।