ਬੰਗਲੁਰੂ: ਦੋ ਇੰਡੀਗੋ ਜਹਾਜ਼ਾਂ ਵਿੱਚ ਬੈਠੇ ਲਗਪਗ 330 ਯਾਤਰੀ ਵੱਡੇ ਹਾਦਸੇ ਦਾ ਸ਼ਿਕਾਰ ਹੋਣੋਂ ਬਚ ਗਏ। ਦਰਅਸਲ ਦੋਵੇਂ ਜਹਾਜ਼ਾਂ ਨੂੰ ਆਪਸ ਵਿੱਚ ਟੱਕਰਾ ਜਾਣ ਤੋਂ ਬਚਾ ਲਿਆ ਗਿਆ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ 10 ਜੁਲਾਈ ਨੂੰ ਵਾਪਰੀ।

ਦੋਵੇਂ ਜਹਾਜ਼ ਕੋਇੰਬਟੂਰ-ਹੈਦਰਾਬਾਦ ਤੇ ਬੰਗਲੁਰੂ-ਕੋਚਿਨ ਰੂਟਾਂ ’ਤੇ ਉਡਾਣਾਂ ਭਰ ਰਹੇ ਸਨ। ਇੰਡੀਗੋ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਹੈਦਰਾਬਾਦ ਜਾਣ ਵਾਲੇ ਜਹਾਜ਼ ਵਿੱਚ 162 ਤੇ ਦੂਜੇ ਜਹਾਜ਼ ਵਿੱਚ 166 ਯਾਤਰੀ ਸਵਾਰ ਸਨ।

ਸੂਤਰਾਂ ਮੁਤਾਬਕ ਦੋਵਾਂ ਜਹਾਜ਼ਾਂ ਦੀ ਉਚਾਈ ਆਪਸ ਵਿੱਚ ਇਸ ਤਰੀਕੇ ਮਿਲ ਰਹੀ ਸੀ ਕਿ ਦੋਵਾਂ ਵਿਚਾਲੇ ਸਿਰਫ 200 ਫੁੱਟ ਦਾ ਫਾਸਲਾ ਰਹਿ ਗਿਆ ਸੀ। ਇਸ ਪਿੱਛੋਂ ਟਰੈਫਿਕ ਕੋਲੀਜ਼ਨ ਅਵੌਇਡੈਂਸ ਸਿਸਟਮ (TCAS)  ਬੰਦ ਹੋਣ ਬਾਅਦ ਜਹਾਜ਼ਾਂ ਦੀ ਟੱਕਰ ਹੋਣੋਂ ਬਚਾ ਲਿਆ ਗਿਆ।

ਜਾਣਕਾਰੀ ਮੁਤਾਬਕ ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬੋਰਡ (AAIB) ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।