ਬਿਜਲੀ ਦੀਆਂ ਤਾਰਾਂ ਨਾਲ ਉਲਝੇ ਦੋ ਪੱਤਰਕਾਰ, ਪੀਜੀਆਈ ਦਾਖ਼ਲ
ਏਬੀਪੀ ਸਾਂਝਾ | 02 Dec 2018 12:11 PM (IST)
ਸੰਕੇਤਕ ਤਸਵੀਰ
ਚੰਡੀਗੜ੍ਹ: ਕਰਨਾਲ ਰੋਡ ’ਤੇ ਜਾਟ ਕਾਲਜ ਸਾਹਮਣੇ ਗੁਜ਼ਰ ਰਹੀਆਂ 33 ਕੇਵੀ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿੱਚ ਆ ਜਾਣ ਕਾਰਨ ਦੋ ਪੱਤਰਕਾਰ ਝੁਲਸ ਗਏ। ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ। ਹਾਸਲ ਜਾਣਕਾਰੀ ਮੁਤਾਬਕ ਪਿੰਡ ਦੇਵਬਨ ਨਿਵਾਸੀ ਜੈਲੀ ਤੇ ਹੁੱਡਾ ਸੈਕਟਰ ਕੈਥਲ ਨਿਵਾਸੀ ਸੁਨੀਲ ਕੁਮਾਰ ਆਪਣੇ ਨਵੇਂ ਦਫ਼ਤਰ ਬਾਹਰ ਫਲੈਕਸ ਬੋਰਡ ਲਾ ਰਹੇ ਸੀ ਕਿ ਤੇਜ਼ ਹਵਾ ਕਾਰਨ ਫਲੈਕਸ ਬੋਰਡ ਦੀ ਲੋਹੇ ਦੀ ਪਾਈਪ ਹਾਈ ਵੋਲਟੇਜ਼ ਤਾਰਾਂ ਨਾਲ ਟਕਰਾ ਗਈ। ਇਸ ਨਾਲ ਦੋਵੋਂ ਝੁਲਸ ਗਏ। ਇਸ ਹਾਦਸੇ ਨਾਲ ਜ਼ੋਰਦਾਰ ਧਮਾਕਾ ਵੀ ਹੋਇਆ ਜਿਸ ਕਾਰਨ ਤਾਰਾਂ ਨੂੰ ਅੱਗ ਲੱਗ ਗਈ। ਦੋਵਾਂ ਪੱਤਰਕਾਰਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਣੇ 60 ਤੋਂ 70 ਫੀਸਦੀ ਝੁਲਸ ਗਏ ਹਨ। ਹਾਦਸੇ ਦੀ ਸੂਚਨਾ ਮਿਲਣ ਦੇ ਦੋ ਘੰਟੇ ਬਾਅਦ ਬਿਜਲੀ ਨਿਗਮ ਦੇ ਮੁਲਾਜ਼ਮ ਤੇ ਸਿਵਲ ਲਾਈਨ ਪੁਲਿਸ ਮੌਕੇ ’ਤੇ ਪੁੱਜੀ। ਪੁਲਿਸ ਨੇ ਪੀਜੀਆਈ ਤੋਂ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਹਾਈਵੋਲਟੇਜ ਤਾਰਾਂ ਬਿਲਕੁਲ ਇਮਾਰਤ ਦੇ ਨਾਲ ਦੀ ਗੁਜ਼ਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਪਹਿਲਾਂ ਵੀ ਇੱਥੇ ਇਸੇ ਤਰ੍ਹਾਂ ਦਾ ਖ਼ਤਰਨਾਕ ਹਾਦਸਾ ਵਾਪਰ ਚੁੱਕਿਆ ਹੈ।