ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਬੁੱਧਵਾਰ ਨੂੰ ਆਪਣੈ ਹੈਚਬੈਕ ਕਾਰ ਵੈਗਨਾਰ ਦਾ ਨਵਾਂ ਵਰਜ਼ਨ ਪੇਸ਼ ਕੀਤਾ ਹੈ। ਨਵੀਂ ਵੈਗਨਾਰ ‘ਚ ਦਮਦਾਰ ਇੰਜਨ ਤੇ ਵਧੀਆ ਡਿਜ਼ਾਈਨ ਦੋਵੇਂ ਦੇਖਣ ਨੂੰ ਮਿਲ ਰਹੇ ਹਨ। ਇਸ ਨਵੀਂ ਕਾਰ ਨੂੰ ਕੰਪਨੀ ਨੇ 1.2 ਲੀਟਰ ਪੈਟਰੋਲ ਦਾ ਇੰਜਨ ਦਿੱਤਾ ਹੈ। ਇਸ ਦੇ ਨਾਲ ਹੀ ਗਾਹਕਾਂ ਕੋਲ ਇੱਕ ਲੀਟਰ ਇੰਜਨ ਦਾ ਔਪਸ਼ਨ ਵੀ ਰਹੇਗਾ।



ਇਸ ਕਾਰ ‘ਚ ਆਟੋਮੈਟਿਕ ਗਿਅਰ ਵੀ ਹਨ। ਵੈਗਨਾਰ ਦੀ ਐਕਸ਼ ਸ਼ੋਅਰੂਮ ਕੀਮਤ 4.19 ਲੱਖ ਰੁਪਏ ਤੋਂ 5.69 ਲੱਖ ਰੁਪਏ ‘ਚ ਰਹੇਗੀ। ਇੱਕ ਲੀਟਰ ਵਾਲੇ ਮੈਨੂਅਲ ਵੈਰੀਅੰਟ ਦੀ ਕੀਮਤ 4.19 ਲੱਖ ਰੁਪਏ ਤੋਂ ਸ਼ੁਰੂ ਹੋ ਕੇ 4.69 ਲੱਖ ਰੁਪਏ ਤਕ ਹੋਵੇਗੀ।



ਜਦਕਿ ਇਸ ਦੇ ਆਟੋਮੈਟਿਕ ਗਿਅਰ ਸ਼ਿਫਟ ਵੈਰੀਅੰਟ ਦੀ ਕੀਮਤ 5.16 ਲੱਖ ਰੁਪਏ ਹੋਵੇਗੀ। ਕੰਪਨੀ ਨੇ 1.2 ਲੀਟਰ ਇੰਜ਼ਨ ਵੈਰੀਅੰਟ ਦੀ ਕੀਮਤ 4.89 ਲੱਖ ਰੁਪਏ ਤੋਂ 5.69 ਲੱਖ ਰੁਪਏ ਤੈਅ ਕੀਤੀ ਹੈ। ਕੰਪਨੀ ਨੇ ਨਵੇਂ ਮਾਡਲ ਦੀ 12,000 ਬੁਕਿੰਗ ਪਹਿਲਾਂ ਹੀ ਮਿਲ ਚੁੱਕਿਆਂ ਹਨ। ਮਾਰੂਤੀ ਦੀ ਵੈਗਨਾਰ ਦਾ ਮੁਕਾਬਲਾ ਹੁੰਡਾਈ ਦੀ ਨਵੀਂ ਸੈਂਟਰੋ ਤੇ ਟਾਟਾ ਟਿਆਗੋ ਨਾਲ ਹੋਵੇਗਾ।