ਚੰਡੀਗੜ੍ਹ: ਜੰਮੂ ਕਸ਼ਮੀਰ ਸਰਕਾਰ ਨੇ 2017 ਦੀ ਸਾਲਾਨਾ ਰਿਪੋਰਟ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਕੁੱਲ 213 ਅੱਤਵਾਦੀ ਤੇ 51 ਆਮ ਲੋਕ ਮਾਰੇ ਗਏ। ਭਾਜਪਾ ਦੇ ਸੱਤ ਸ਼ਰਮਾ ਵੱਲੋਂ ਚੁੱਕੇ ਗਏ ਸਵਾਲ 'ਤੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਲਿਖਤ ਵਿਚ ਜਵਾਬ ਦਿੰਦੀਆਂ ਵਿਧਾਨ ਸਭਾ ਅਸੈਂਬਲੀ ਨੂੰ ਦੱਸਿਆ ਕਿ ਸਾਲ 2017 ਵਿੱਚ 213 ਅੱਤਵਾਦੀ, ਜਿਸ ਵਿੱਚੋਂ 127 ਬਾਹਰਲੇ ਮੁਲਕ ਦੇ ਤੇ 86 ਭਾਰਤੀ ਸਨ। ਉਨ੍ਹਾਂ ਦੱਸਿਆ ਕਿ ਸਾਲ 2016 ਵਿੱਚ ਕੁੱਲ 150 ਅੱਤਵਾਦੀਆਂ ਦਾ ਖ਼ਤਮ ਕੀਤਾ ਗਿਆ ਸੀ।


ਅੱਤਵਾਦੀਆਂ ਵੱਲੋਂ ਕੀਤੇ ਗਏ 2017 ਦੇ ਹਮਲਿਆਂ ਦੌਰਾਨ 51 ਜੰਮੂ ਤੇ ਕਸ਼ਮੀਰ ਦੇ ਨਾਗਰਿਕ ਵੀ ਮਾਰੇ ਗਏ ਸਨ, ਜਦਕਿ 2016 ਵਿੱਚ ਇਹ ਗਿਣਤੀ 20 ਦੀ ਸੀ। ਮੁਫ਼ਤੀ ਨੇ ਦਾਅਵਾ ਕੀਤਾ ਕਿ ਅੱਤਵਾਦੀਆਂ ਦੀ ਗੈਰ ਮੁਲਕ ਤੋਂ ਘੁਸਪੈਠ ਰੋਕਣ ਲਈ ਹੁਣ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਮੁਫ਼ਤੀ ਨੇ ਕਿਹਾ ਕਿ ਸਰਕਾਰ ਨੇ ਸਰਹੱਦ ਤੇ ਘੁਸਪੈਠ ਰੋਕਣ ਲਈ ਨਾਈਟ ਵਿਜ਼ਨ ਯੰਤਰਾਂ ਸਮੇਤ ਕਈ ਹੋਰ ਯੰਤਰਾਂ ਨੂੰ ਲਗਾਇਆ ਗਿਆ ਹੈ।

ਅੱਤਵਾਦੀਆਂ ਤੋਂ ਬਰਾਮਦ ਹੋਏ ਹਥਿਆਰ ਸਮੇਤ ਗੋਲਾ ਬਾਰੂਦ ਦੀ ਜਾਣਕਾਰੀ ਦਿੰਦਿਆਂ ਮੁਫ਼ਤੀ ਨੇ ਦੱਸਿਆ ਕਿ ਕੁੱਲ 320 ਹਥਿਆਰ ਮਿਲੇ, ਜਿਸ ਵਿੱਚ 213 ਏਕੇ 47, 101 ਪਿਸਤੌਲ ਤੇ ਰਿਵਾਲਵਰ, ਇੱਕ ਸਨਾਈਪਰ, ਚਾਰ RPGs ਤੇ ਇੱਕ 303 ਦੀ ਰਾਈਫ਼ਲ ਬਰਾਮਦ ਹੋਈ ਸੀ। ਇਸ ਦੇ ਨਾਲ ਹੀ ਪੁਲਿਸ ਨੇ 394 ਐਸਪਲੋਸੀਵੇ ਡਿਵਾਈਸ ਬਰਾਮਦ ਕੀਤੇ ਜਿਸ ਵਿੱਚ 305 ਗਰਨੇਡ 76 ਡੇਟੋਨੇਟਰਸ ਤੇ 13 IED ਸਨ। 2017 ਵਿੱਚ ਅੱਠ ਕਿੱਲੋ ਐਸਪਲੋਸਿਵ ਤੇ 46 ਵਾਇਰਲੈੱਸ ਸੈੱਟਾਂ ਦੀ ਬਰਾਮਦਗੀ ਹੋਈ ਸੀ।