ਲਖਨਊ- ਅਲੀਗੰਜ ਦੇ ਬ੍ਰਾਈਟਲੈਂਡ ਸਕੂਲ ਵਿੱਚ ਕੱਲ੍ਹ ਪਹਿਲੀ ਜਮਾਤ ਦੇ ਇੱਕ ਬੱਚੇ ਨੂੰ ਜੂਨੀਅਰ ਸੈਕਸ਼ਨ ਦੀ ਵਿਦਿਆਰਥਣ ਨੇ ਟਾਈਲੇਟ ਵਿੱਚ ਲੈ ਜਾ ਕੇ ਚਾਕੂ ਨਾਲ ਤਾਬੜਤੋੜ ਹਮਲਾ ਕਰਕੇ ਲਹੂ ਲੁਹਾਨ ਕਰ ਦਿੱਤਾ। ਇਸ ਵਿਦਿਆਰਥੀ ਦੀ ਆਵਾਜ਼ ਕਿਸੇ ਤੱਕ ਨਾ ਪਹੁੰਚੇ, ਇਸ ਲਈ ਮੂੰਹ ਵਿੱਚ ਕੱਪੜਾ ਭੁੰਨ ਦਿੱਤਾ ਤੇ ਦੁਪੱਟੇ ਨਾਲ ਹੱਥ ਪੈਰ ਬੰਨ੍ਹ ਦਿੱਤੇ।

ਇਸ ਪਿੱਛੋਂ ਚਾਕੂ ਨਾਲ ਚਿਹਰੇ, ਛਾਤੀ ਤੇ ਢਿੱਡ ‘ਤੇ ਵਾਰ ਕੀਤੇ। ਹਮਲੇ ਪਿੱਛੋਂ ਵਿਦਿਆਰਥਣ ਟਾਈਲੇਟ ਬੰਦ ਕਰਕੇ ਭੱਜ ਗਈ। ਜ਼ਖਮੀ ਵਿਦਿਆਰਥੀ ਨੇ ਪੈਰਾਂ ਨਾਲ ਦਰਵਾਜ਼ਾ ਖੜਕਾਇਆ ਤਾਂ ਸਕੂਲ ਮੁਲਾਜ਼ਮਾਂ ਨੂੰ ਵਾਰਦਾਤ ਦਾ ਪਤਾ ਲੱਗਾ। ਗੰਭੀਰ ਜ਼ਖਮੀ ਬੱਚੇ ਨੂੰ ਟ੍ਰਾਮਾ ਸੈਂਟਰ ਦਾਖਲ ਕਰਵਾਇਆ ਗਿਆ ਹੈ।


ਇਸ ਬਾਰੇ ਸੋਸ਼ਲ ਮੀਡੀਆ ਉੱਤੇ ਹਮਲੇ ਦੇ ਮੈਸੇਜ ਵਾਇਰਲ ਹੋਣ ਦੇ ਬਾਅਦ ਕੱਲ੍ਹ ਪੁਲਸ ਨੂੰ ਜਾਣਕਾਰੀ ਹੋਈ। ਇਸ ਸਨਸਨੀਖੇਜ਼ ਕੇਸ ਵਿੱਚ ਪ੍ਰਿੰਸੀਪਲ ਰਚਿਤ ਮਾਨਸ ਨੇ ਅਣਪਛਾਤੇ ਵਿਦਿਆਰਥੀ ਦੇ ਖਿਲਾਫ ਸਿ਼ਕਾਇਤ ਦਿੱਤੀ ਹੈ। ਅਲੀਗੰਜ ਥਾਣੇ ਦੇ ਇੰਸਪੈਕਟਰ ਬ੍ਰਜੇਸ਼ ਸਿੰਘ ਨੇ ਦੱਸਿਆ ਕਿ ਛੇ ਸਾਲਾ ਵਿਦਿਆਰਥੀ ਤਿ੍ਰਵੇਣੀਨਗਰ ਇਲਾਕੇ ਦਾ ਵਾਸੀ ਹੈ।

ਉਸ ਦਾ ਕਹਿਣਾ ਹੈ ਕਿ ਪ੍ਰਾਰਥਨਾ ਸਭਾ ਦੇ ਬਾਅਦ ਉਹ ਸਕੂਲ ਦੇ ਫਸਟ ਫਲੋਟ ਵਿੱਚ ਗੈਲਰੀ ਤੋਂ ਕਲਾਸ ਵੱਲ ਜਾ ਰਿਹਾ ਸੀ ਤਾਂ ਉਥੇ ਆਈ ਜੂਨੀਅਰ ਸੈਕਸ਼ਨ ਦੀ ਵਿਦਿਆਰਥਣ ਨੇ ਉਸ ਦਾ ਨਾਮ ਪੁੱਛਿਆ ਅਤੇ ਫਿਰ ਉਸ ਨੂੰ ਦਬੋਚ ਲਿਆ ਅਤੇ ਮੂੰਹ ਦਬਾ ਕੇ ਘਸੀਟਦੇ ਹੋਏ ਟਾਈਲੇਟ ਵੱਲ ਲੈ ਗਈ।