ਨੋਟਬੰਦੀ ਦਾ 23ਵਾਂ ਦਿਨ, ਅੱਜ ਕੀ ਕੁੱਝ ਬਦਲਿਆ
ਏਬੀਪੀ ਸਾਂਝਾ
Updated at:
01 Dec 2016 12:45 PM (IST)
NEXT
PREV
ਨਵੀਂ ਦਿੱਲੀ: ਨੋਟਬੰਦੀ ਦਾ ਅੱਜ 23ਵਾਂ ਦਿਨ ਹੈ। ਪਰ ਦੇਸ਼ ਦੀ ਜਨਤਾ ਕੈਸ਼ ਦੀ ਕਿੱਲਤ ਨਾਲ ਲਗਾਤਾਰ ਜੂਝ ਰਹੀ ਹੈ। ਲੋਕ ਬੈਂਕਾਂ 'ਚ ਪਿਆ ਆਪਣਾ ਪੈਸਾ ਲਈ ਹੀ ਸਖਤ ਮੁਸ਼ੱਕਤ ਕਰ ਰਹੇ ਹਨ। ਦੇਸ਼ ਦੀ ਅਬਾਦੀ ਦਾ ਇੱਕ ਵੱਡਾ ਹਿੱਸਾ ਲਾਈਨਾਂ 'ਚ ਖੜਾ ਹੈ। ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਹਲਾਤ ਪਹਿਲਾਂ ਤੋਂ ਬੇਹਤਰ ਹੋਏ ਹਨ। ਪਰ ਅਸਲ ਸੱਚਾਈ ਇਹ ਹੈ ਕਿ ਲੱਖ ਦਾਅਵਿਆਂ ਦੇ ਬਾਵਜੂਦ ਜਨਤਾ ਦੇ ਹਲਾਤ ਨਹੀਂ ਬਦਲੇ ਹਨ। ਅਜਿਹੇ 'ਚ ਸਰਕਾਰ ਆਏ ਦਿਨ ਨਵੇਂ ਤੇ ਸਖਤ ਨਿਯਮ ਵੀ ਬਣਾਉਂਦੀ ਜਾ ਰਹੀ ਹੈ।
ਸਰਕਾਰ ਵੱਲੋਂ ਨੋਟਬੰਦੀ ਨੂੰ ਲੈ ਕੇ ਬਣਾਏ ਨਿਯਮਾਂ 'ਚ ਲਗਾਤਾਰ ਬਦਲਾਅ ਦਾ ਸਿਲਸਲਾ ਜਾਰੀ ਹੈ। ਅੱਜ ਨਵੇਂ ਬਦਲਾਅ ਮੁਤਾਬਕ ਹੁਣ ਪੈਟਰੋਲ ਪੰਪਾਂ 'ਤੇ ਤੇਲ ਪਵਾਉਣ ਅਤੇ ਹਵਾਈ ਟਿਕਟਾਂ ਦੀ ਖਰੀਦ ਲਈ ਪੁਰਾਣੇ ਨੋਟਾਂ ਦੀ ਵਰਤੋਂ ਲਈ ਦਿੱਤੀ ਗਈ ਛੋਟ ਵੀ ਖਤਮ ਕਰ ਦਿੱਤੀ ਗਈ ਹੈ। ਹੁਣ ਤੁਸੀਂ ਸਿਰਫ ਕੱਲ੍ਹ ਤੱਕ ਹੀ ਇਸ ਛੋਟ ਦਾ ਲਾਭ ਲੈ ਸਕੋਗੇ। ਇਸ ਤੋਂ ਪਹਿਲਾਂ ਸਰਕਾਰ ਨੇ ਇਹ ਛੋਟ 15 ਦਸੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਹਾਲਾਂਕਿ ਰੇਲਵੇ ਟਿਕਟ ਲੈਣ, ਦਵਾਈਆਂ ਦੀਆਂ ਦੁਕਾਨਾਂ, ਸਰਕਾਰੀ ਹਸਪਤਾਲਾਂ, ਸਰਕਾਰੀ ਬੀਜ ਕੇਂਦਰ ਅਤੇ ਹਾਈਵੇ ਦੇ ਟੋਲ ਨਾਕਿਆਂ 'ਤੇ ਛੋਟ ਅਜੇ ਜਾਰੀ ਰਹੇਗੀ।
ਨੋਟਬੰਦੀ ਦੇ 23 ਦਿਨ ਬੀਤਣ ਦੇ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਜਨਤਾ ਨੂੰ ਕੁੱਝ ਰਾਹਤ ਮਿਲੇਗੀ, ਪਰ ਜਨਤਾ ਦੀਆਂ ਮੁਸ਼ਕਲਾਂ ਅਜੇ ਖਤਮ ਨਹੀਂ ਹੋਈਆਂ ਹਨ। ਨੌਕਰੀਪੇਸ਼ਾ ਲੋਕ ਖਾਤਿਆਂ 'ਚ ਆਈ ਤਨਖਾਹ ਜੇਬਾਂ 'ਚ ਪਾਉਣ ਲਈ ਬੈਂਕਾਂ ਤੇ ਏਟੀਐਮ ਦੇ ਮੂੰਹ ਵੱਲ ਦੇਖ ਰਹੇ ਹਨ। ਹਾਲਾਂਕਿ ਹਲਾਤ ਕੁੱਝ ਠੀਕ ਹੋਣ ਲੱਗੇ ਸਨ, ਪਰ ਪਿਛਲੇ 2 ਦਿਨਾਂ ਤੋਂ ਜਿਆਦਾ ਏਟੀਐਮ ਤੇ ਬੈਂਕ ਨੋਟਾਂ ਪੱਖੋਂ ਖਾਲੀ ਨਰ ਆਏ। 2 ਦਿਨ ਨੋਟਾਂ ਦੀ ਆਈ ਕਮੀ ਅਤੇ ਸੈਲਰੀ ਲੈਣ ਲਈ ਲੋਕਾਂ ਦੇ ਬੈਂਕਾਂ ਵੱਲ ਰੁਖ ਕਰਨ ਤੋਂ ਬਾਅਦ ਅੱਜ ਬੈਂਕਾਂ 'ਚ ਭਾਰੀ ਭੀੜ ਹੈ।

- - - - - - - - - Advertisement - - - - - - - - -