26 ਜਨਵਰੀ ਨੂੰ ਦਿੱਲੀ 'ਚ ਹੋਣ ਵਾਲੀ ਟ੍ਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਾਣ ਦਾ ਸਿਲਸਿਲਾ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਤੋਂ ਕਰੀਬ ਪੰਜ ਹਜਾਰ ਟ੍ਰੈਕਟਰ ਲੈਕੇ ਕਿਸਾਨ ਦਿੱਲੀ ਦੀ ਸੀਮਾ 'ਤੇ ਇਕ ਦਿਨ 'ਚ ਪਹੁੰਚ ਗਏ। ਉੱਥੇ ਹੀ ਦਿੱਲੀ ਦੇ ਸਾਰੇ ਸੰਪਰਕ ਮਾਰਗ ਪੁਲਿਸ ਨੇ ਸੀਲ ਕਰ ਦਿੱਤੇ ਹਨ।
ਵੱਡੀ ਗਿਣਤੀ 'ਚ ਕਿਸਾਨ ਖਾਣ ਪੀਣ ਦਾ ਸਮਾਨ ਤੇ ਹੋਰ ਜ਼ਰੂਰੀ ਸਮਾਨ ਲੈਕੇ ਦਿੱਲੀ ਵੱਲ ਕੂਚ ਕਰ ਰਹੇ ਹਨ। ਟ੍ਰੈਕਟਰਾਂ ਤੇ ਕੇਸਰੀ, ਨੀਲੇ ਤੇ ਕਿਸਾਨੀ ਸਮਰਥਨ ਵਾਲੇ ਝੰਡੇ ਲਾਕੇ ਕਿਸਾਨ ਦਿੱਲੀ 'ਚ ਹੋਣ ਵਾਲੀ ਟ੍ਰੈਕਟਰ ਪਰੇਡ 'ਚ ਸ਼ਾਮਲ ਹੋਣ ਜਾ ਰਹੇ ਹਨ। ਪਿਛਲੇ ਦੋ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਕਿਾਸਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨਾਂ ਨੇ ਸਪਸ਼ਟ ਕਿਹਾ ਕਿ ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤਕ ਅੰਦੋਲਨ ਜਾਰੀ ਰਹੇਗਾ।
ਕਿਸਾਨਾਂ ਦੇ ਸਮੂਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਗਣਤੰਤਰ ਦਿਵਸ ਤੇ ਟ੍ਰੈਕਟਰ ਰੈਲੀ ਲਈ ਦਿੱਲੀ 'ਚ ਦਾਖਲ ਹੋਣ ਦੀ ਇਜਾਜ਼ਤ ਮਿਲ ਗਈ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਹੋਰਾਂ ਸੂਬਿਆਂ ਦੇ ਹਜ਼ਾਰਾਂ ਕਿਸਾਨ ਨਵੰਬਰ ਦੇ ਆਖੀਰ ਤੋਂ ਸਿੰਘੂ, ਟਿੱਕਰੀ ਤੇ ਗਾਜੀਪੁਰ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਹ ਪਿਛਲੇ ਸਾਲ ਸਤੰਬਰ ਚ ਸੰਸਦ ਵੱਲੋਂ ਪਾਸ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ 26 ਜਨਵਰੀ ਨੂੰ ਟ੍ਰੈਕਟਰ ਰੈਲੀ ਰਿੰਗ ਰੋਡ 'ਤੇ ਨਹੀਂ ਕੱਢੀ ਜਾਵੇਗੀ। ਗਣਤੰਤਰ ਦਿਵਸ ਦੀ ਪਰੇਡ ਤੋਂ ਬਾਅਦ ਹੀ ਕਿਸਾਨ ਆਪਣੀ ਰੈਲੀ ਕੱਢ ਸਕਣਗੇ। ਪੁਲਿਸ ਦੇ ਮੁਤਾਬਕ ਜੇਕਰ ਕਿਸਾਨ ਸਭ ਚੀਜ਼ਾਂ ਲਿਖਤੀ 'ਚ ਦੇਣਗੇ। ਉਦੋਂ ਉਨ੍ਹਾਂ ਇਜਾਜ਼ਤ ਦਿੱਤੀ ਜਾ ਸਕਦੀ ਹੈ। ਟ੍ਰੈਕਟਰ ਪਰੇਡ ਕਰੀਬ 100 ਕਿਮੀ ਦੀ ਹੋਵੇਗੀ ਤੇ ਇਕ ਰੂਟ ਦੇ ਟ੍ਰੈਕਟਰ ਦੂਜੇ ਰੂਟ ਤੋਂ ਨਹੀਂ ਮਿਲਣਗੇ। ਇਹ ਪਰੇਡ 24 ਘੰਟੇ ਤੋਂ ਲੈਕੇ 72 ਘੰਟੇ ਤਕ ਚੱਲੇਗੀ।
ਏਬੀਪੀ ਨਿਊਜ਼ ਦੇ ਸੂਤਰਾਂ ਮੁਤਾਬਕ 26 ਜਨਵਰੀ ਨੂੰ ਟ੍ਰੈਕਟਰ ਮਾਰਚ ਦਾ ਪੂਰਾ ਰੂਟ ਪਲਾਨ ਹੈ। ਇਕ ਰੂਟ ਸਿੰਘੂ ਬਾਰਡਰ ਤੋਂ ਨਰੇਲਾ ਹੁੰਦਿਆਂ ਹੋਇਆਂ ਬਵਾਨਾ ਔਚੰਦੀ ਬਾਰਡਰ ਤਕ ਦੂਜਾ ਰੂਟ ਯੂਪੀ ਗੇਟ ਤੋਂ ਆਨੰਦ ਵਿਹਾਰ। ਤੀਜਾ ਰੂਟ ਡਾਸਨਾ ਹੁੰਦਿਆਂ ਹੋਇਆਂ ਕੁੰਡਲੀ-ਮਾਨੇਸਰ-ਪਲਵਲ ਯਾਨੀ ਕੇਐਮਪੀ ਐਕਸਪ੍ਰੈਸ ਵੇਅ ਤਕ ਚੌਥਾ ਰੂਟ ਚਿੱਲਾ ਬਾਰਡਰ ਤੋਂ ਗਾਜ਼ੀਪੁਰ ਬਾਰਡਰ ਹੁੰਦਿਆਂ ਹੋਇਆਂ ਪਲਵਲ ਤਕ। ਪੰਜਵਾਂ ਰੂਟ ਜੈ ਸਿੰਘ ਪੁਰ ਖੇੜਾ ਤੋਂ ਮਾਨੇਸਰ ਹੁੰਦਿਆਂ ਟਿੱਕਰੀ ਬਾਰਡਰ ਤਕ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ