ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਮਕਾਨ ਵੀ ਉਡਾ ਦਿੱਤਾ। ਫਿਲਹਾਲ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ। ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਇਨ੍ਹਾਂ ਅੱਤਵਾਦੀਆਂ ਦੇ ਮਦਦਗਾਰ ਅਜੇ ਵੀ ਲੁਕੇ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਦਾ ਆਧਾਰ ਉਹ ਵੀਡੀਓ ਬਣੀ ਜਿਸ ਨੂੰ ਕੱਲ੍ਹ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਨੇ ਜਾਰੀ ਕੀਤਾ ਸੀ। ਇਸ ਵੀਡੀਓ ਵਿੱਚ ਅੱਤਵਾਦੀ ਪੁਲਿਸ ਦੇ ਸ਼ਹੀਦ ਜਵਾਨ ਸਲੀਮ ਸ਼ਾਹ ਕੋਲੋਂ ਪੁੱਛਗਿੱਛ ਕਰ ਰਹੇ ਹਨ। ਪੁਲਿਸ ਨੇ ਇਸ ਵੀਡੀਓ ਵਿੱਚ ਆਉਣ ਵਾਲੀਆਂ ਆਵਾਜ਼ਾਂ ਦੀ ਤਫਤੀਸ਼ ਕੀਤੀ ਤੇ ਇਸੇ ਦੇ ਆਧਾਰ ’ਤੇ ਕੁਲਗਾਮ ਦੇ ਇੱਕ ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਸੀ।