ਬੱਸ ਖੱਡ 'ਚ ਡਿੱਗਣ ਕਾਰਨ 33 ਅਧਿਆਪਕਾਂ ਦੀ ਮੌਤ
ਏਬੀਪੀ ਸਾਂਝਾ | 28 Jul 2018 03:09 PM (IST)
ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਤੋਂ ਕਰੀਬ 100 ਕਿੱਲੋਮੀਟਰ ਦੂਰ ਦਰਦਨਾਕ ਹਾਦਸਾ ਵਾਪਰਨ ਨਾਲ ਤਕਰੀਬਨ ਤਿੰਨ ਦਰਜਨ ਜਾਨਾਂ ਚਲੀਆਂ ਗਈਆਂ। ਸੂਬੇ ਦੇ ਰਾਇਗੜ੍ਹ ਵਿੱਚ ਇੱਕ ਕਾਲਜ ਸਟਾਫ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ ਮੌਤਾਂ ਦੀ ਗਿਣਤੀ ਵਧ ਕੇ 33 ਹੋ ਗਈ ਹੈ। ਹਾਦਸੇ ਵਿੱਚ 7 ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਵਿੱਚ ਕਾਲਜ ਦੇ 40 ਸਟਾਫ ਮੈਂਬਰ ਸਵਾਰ ਸਨ। ਹਾਦਸਾ ਰਾਇਗੜ੍ਹ ਦੇ ਅੰਬੇਨਾਲੀ ਵਿੱਚ ਵਾਪਰਿਆ। ਇਹ ਬੱਸ ਬਾਲਾਸਾਹਿਬ ਸਾਵੰਤ ਕੋਂਕਣ ਕ੍ਰਿਸ਼ੀ ਵਿਦਿਆਪੀਠ ਦੀ ਸੀ। ਫਿਲਹਾਲ ਹਾਦਸੇ ਵਾਲੀ ਜਗ੍ਹਾ NDRF ਟੀਮ ਭੇਜ ਦਿੱਤੀ ਗਈ ਹੈ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।