ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਵਿੱਚ 34.50 ਕਰੋੜ ਲੋਕ ਭੁੱਖਮਰੀ ਦਾ ਵਧ ਰਹੇ ਹਨ। ਇਹ ਵਿਸ਼ਵ ਲਈ ਐਮਰਜੰਸੀ ਹਾਲਾਤ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਗਿਣਤੀ 2020 ’ਚ ਕੋਰੋਨਾ ਵਿਸ਼ਵ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਦੇ ਮੁਕਾਬਲੇ ਢਾਈ ਗੁਣਾ ਵੱਧ ਹੈ। ਸੰਯੁਕਤ ਰਾਸ਼ਟਰ ਦੇ ਇਹ ਅੰਕੜੇ ਹੋਸ਼ ਉਡਾ ਦੇਣ ਵਾਲੇ ਹਨ।


 


ਹਾਸਲ ਜਾਣਕਾਰੀ ਮੁਤਾਬਕ ਸੰਯੁਕਤ ਰਾਸ਼ਟਰ (UN) ਵਿਸ਼ਵ ਖੁਰਾਕ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬੇਸਲੀ ਨੇ ਚਿਤਾਵਨੀ ਦਿੱਤੀ ਕਿ ਦੁਨੀਆ ਵਿੱਚ 34.50 ਕਰੋੜ ਲੋਕ ਭੁੱਖਮਰੀ ਦਾ ਵਧ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਇਹ ਵਿਸ਼ਵ ਲਈ ਐਮਰਜੰਸੀ ਹਾਲਾਤ ਹਨ। ਬੀਸਲੇ ਨੇ ਵਧਦੇ ਸੰਘਰਸ਼, ਮਹਾਮਾਰੀ ਦੇ ਆਰਥਿਕ ਪ੍ਰਭਾਵ, ਜਲਵਾਯੂ ਤਬਦੀਲੀ, ਵਧ ਰਹੀਆਂ ਬਾਲਣ ਦੀਆਂ ਕੀਮਤਾਂ ਅਤੇ ਯੂਕ੍ਰੇਨ ਵਿੱਚ ਯੁੱਧ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਭੁੱਖਮਰੀ ਦੀ ਲਹਿਰ ਹੁਣ ਭੁੱਖਮਰੀ ਦੀ ਸੁਨਾਮੀ ਬਣ ਗਈ ਹੈ। ਉਹਨਾਂ ਨੇ ਕਿਹਾ ਕਿ ਰੂਸ ਦੇ 24 ਫਰਵਰੀ ਨੂੰ ਯੂਕ੍ਰੇਨ ਦੇ ਹਮਲੇ ਤੋਂ ਬਾਅਦ 7 ਕਰੋੜ ਲੋਕ ਭੁੱਖਮਰੀ ਵੱਲ ਵੱਧ ਰਹੇ ਹਨ। 


ਇਹ ਵੀ ਪੜ੍ਹੋ- ਰਾਜੂ ਸ਼੍ਰੀਵਾਸਤਵ ਦੀ ਹਾਲਤ ਹੌਲੀ ਹੌਲੀ ਸੁਧਰ ਰਹੀ ਹੈ, ਪਰ ਹਾਲੇ ਵੀ ਵੈਂਟੀਲੇਟਰ ਤੇ, ਕਮੇਡੀਅਨ ਦੇ ਭਰਾ ਦਾ ਬਿਆਨ


ਬੇਸਲੀ ਨੇ ਸੰਯੁਕਤ ਰਾਸ਼ਟਰ (UN )ਸੁਰੱਖਿਆ ਪਰਿਸ਼ਦ ਨੂੰ ਦੱਸਿਆ ਕਿ 82 ਦੇਸ਼ਾਂ, ਜਿਨ੍ਹਾਂ ਵਿੱਚ ਏਜੰਸੀ ਸਰਗਰਮ ਹੈ, ਵਿੱਚ 34.50 ਕਰੋੜ ਲੋਕ ਗੰਭੀਰ ਖੁਰਾਕ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ ਤੇ ਇਹ ਗਿਣਤੀ 2020 ’ਚ ਕਰਨਾ ਵਿਸ਼ਵ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਦੇ ਮੁਕਾਬਲੇ ਢਾਈ ਗੁਣਾ ਵੱਧ ਹੈ।


ਇਹ ਵੀ ਪੜ੍ਹੋ- Common Dress Code ਲਈ ਪਾਈ ਗਈ ਪਟੀਸ਼ਨ SC ਨੇ ਕੀਤੀ ਰੱਦ, ਕਿਹਾ ਤੈਅ ਕਰਨਾ ਸਾਡਾ ਕੰਮ ਨਹੀਂ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।