ਚੰਡੀਗੜ੍ਹ: UPSC ਚ 34ਵਾਂ ਸਥਾਨ ਹਾਸਿਲ ਕਰਨ ਵਾਲੇ ਗੌਰਵ ਕੁਮਾਰ ਦੀ ਉਮਰ 25 ਸਾਲ ਹੈ। ਉਹ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਹੈ ਪਰ ਪੜ੍ਹਿਆ ਲਿਖਿਆ ਚੰਡੀਗੜ੍ਹ ਹੈ। ਪਿਤਾ ਉੱਤਰ ਪਦੇਸ਼ ਸਰਕਾਰ ਚ PWD ਇੰਜੀਨੀਅਰ ਹਨ। PEC ਇੰਜੀਨੀਅਰਿੰਗ ਕਾਲਜ ਚ B tech ਹੈ। ਸਭ ਅਹਿਮ ਗੱਲ ਇਹ ਹੈ ਕਿ ਉਹ UP ਦਾ ਹੋਣ ਦੇ ਬਾਵਜੂਦ ਸੋਹਣੀ ਪੰਜਾਬੀ ਬੋਲਦਾ ਹੈ।


 

ਗੌਰਵ ਕੁਮਾਰ ਨੇ ਕਿਹਾ, "IAS ਇਸ ਕਰ ਕੇ ਕੀਤੀ ਤਾਂ ਕਿ ਸਮਾਜ ਦੀ ਸੇਵਾ ਕਰ ਸਕਾਂ, 9 ਤੋਂ 5 ਵਾਲੀ ਨੌਕਰੀ ਚੰਗੀ ਨਹੀਂ ਲੱਗਦੀ ਸੀ ਸਗੋਂ ਚੈਲੇਂਜ ਵਾਲੀ ਜੌਬ ਵਧੀਆ ਹੈ। ਮੇਰਾ ਸ਼ੁਰੂ ਤੋਂ ਹੀ ਇਕ ਨਿਸ਼ਾਨਾ ਸੀ ਤੇ ਮੈਂ ਇਸੇ ਤੇ ਲੱਗਿਆ ਸੀ। ਚੌਥੀ ਵਾਰ ਹੋ ਗਿਆ।"

ਗੌਰਵ ਨੇ ਦੱਸਿਆ ਕਿ ਉਨ੍ਹਾਂ ਸੋਸ਼ਲ ਮੀਡੀਆ ਤੇ ਫ਼ੋਨ ਬੰਦ ਕੀਤਾ ਹੋਇਆ ਸੀ ਤੇ ਸਵੇਰੇ 8 ਤੋਂ ਰਾਤ ਦੇ 10 ਵਜੇ ਤੱਕ ਪੜ੍ਹਦਾ ਸੀ। ਜਿਸ ਨਾਲ ਆਪਣਾ ਟੀਚਾ ਹਾਸਲ ਕਰਨ ਵਿੱਚ ਬਹੁਤ ਮਦਦ ਮਿਲੀ। ਉਨ੍ਹਾਂ ਦੱਸਿਆ ਕਿ ਸਾਰੇ ਦੋਸਤ ਮਿੱਤਰ ਵੀ ਪੜ੍ਹਨ ਲਿਖਣ ਵਾਲੇ ਸਨ ਤੇ ਨਾਲ ਹੀ ਮਾਤਾ ਪਿਤਾ ਦੀ ਪੂਰੀ ਸਪੋਰਟ ਰਹੀ।

ਯੂਪੀ ਦੇ ਗੌਰਵ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਰਮ ਵਿੱਚ ਅਥਾਹ ਵਿਸ਼ਵਾਸ ਹੈ। ਉਹ ਸਵੇਰੇ ਮੰਦਿਰ ਹਰ ਰੋਜ਼ ਜਾਂਦੇ ਹਨ ਤੇ ਉਨ੍ਹਾਂ ਨੂੰ ਉੱਥੋਂ ਹੀ ਸਾਰੀ ਐਨਰਜੀ ਮਿਲਦੀ ਹੈ।