ਨਵੀਂ ਦਿੱਲੀ: ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ ਨੇ ਸਾਬਕਾ ਮਿਸ ਵਰਲਡ ਡਾਇਨਾ ਹੇਡਨ ਦੇ ਮਿਸ ਵਰਲਡ ਬਣਨ ਬਾਰੇ ਇੱਕ ਛੋਟੀ ਸੋਚ ਵਾਲਾ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਨਿਖੇਧੀ ਹੋਈ। ਹੁਣ ਸੀਐਮ ਦੇ ਬਿਆਨ 'ਤੇ ਡਾਇਨਾ ਹੇਡਨ ਨੇ ਵੀ ਜੁਆਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖ ਪਹੁੰਚਾਉਣ ਵਾਲਾ ਹੈ। ਇਸ ਨਾਲ 'ਪੱਕੇ' ਰੰਗ ਬਾਰੇ ਭਾਰਤੀਆਂ ਦੀ ਸੋਚ ਦਾ ਪਤਾ ਲਗਦਾ ਹੈ, ਜਦਕਿ ਉਨ੍ਹਾਂ ਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ।

 

ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਡਾਇਨਾ ਨੇ ਕਿਹਾ- ਇਹ ਸਾਫ ਹੈ ਕਿ ਉਨ੍ਹਾਂ ਨੇ ਰੰਗ ਵਿੱਚ ਫਰਕ ਹੋਣ ਕਾਰਨ ਮੇਰੀ ਤੁਲਨਾ ਐਸ਼ਵਰਿਆ ਰਾਏ ਨਾਲ ਕੀਤੀ। ਪ੍ਰਿਅੰਕਾ ਜਾਂ ਮੌਜੂਦਾ ਮਿਸ ਵਰਲਡ ਮਾਨੁਸ਼ੀ ਨਾਲ ਨਹੀਂ ਕੀਤੀ। ਉਨ੍ਹਾਂ ਨੂੰ ਸ਼ਰਮਾ ਆਉਣੀ ਚਾਹੀਦੀ ਹੈ ਕਿਉਂਕਿ ਸਾਡਾ ਖ਼ੁਬਸੂਰਤ ਪੱਕਾ ਰੰਗ ਸਾਡੇ ਲਈ ਮਾਣ ਦੀ ਗੱਲ ਹੈ।

ਡਾਇਨਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਗੱਲ ਐਸ਼ਵਰਿਆ ਰਾਏ ਨਾਲ ਕਿਉਂ ਕੀਤੀ ਅਤੇ ਪ੍ਰਿਅੰਕਾ ਚੋਪੜਾ ਜਾਂ ਮੌਜੂਦਾ ਮਿਸ ਵਰਲਡ ਮਾਨੁਸ਼ੀ ਛਿੱਲਰ ਨਾਲ ਕਿਉਂ ਨਹੀਂ ਕੀਤੀ।