ਨਵੀਂ ਦਿੱਲੀ: ਪਿਛਲੇ ਪੰਜ ਸਾਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਫੇਰੀਆਂ ਉੱਤੇ 446.52 ਕਰੋੜ ਰੁਪਏ ਖਰਚ ਆਏ ਹਨ। ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਫੇਰੀਆਂ ਦੇ ਖਰਚ ਸਬੰਧੀ ਦੱਸਿਆ ਕਿ ਇਸ ਵਿੱਚ ਚਾਰਟਿਡ ਉਡਾਣਾਂ ਦਾ ਖਰਚ ਵੀ ਸ਼ਾਮਲ ਹੈ।
ਵਿਦੇਸ਼ ਮੰਤਰਾਲੇ ਵੱਲੋਂ ਪੇਸ਼ ਕੀਤੇ ਅੰਕੜਿਆਂ ਅਨੁਸਾਰ ਸਾਲ 2015-16 ਵਿੱਚ ਪ੍ਰਧਾਨ ਮੰਤਰੀ ਦੀਆਂ ਫੇਰੀਆਂ ਉੱਤੇ 121.85 ਕਰੋੜ ਰੁਪਏ, ਸਾਲ 2016-17 ਵਿੱਚ 78.52 ਕਰੋੜ, ਸਾਲ 2017-18 ’ਚ 99.90 ਕਰੋੜ ਤੇ ਸਾਲ 2018-19 ’ਚ 100.02 ਕਰੋੜ ਅਤੇ ਸਾਲ 2019-20 ਵਿੱਚ 46.23 ਕਰੋੜ ਰੁਪਏ ਖਰਚ ਆਏ ਹਨ।
ਯਾਦ ਰਹੇ ਇਹ ਅਕਸਰ ਚਰਚਾ ਰਹਿੰਦੀ ਹੈ ਕਿ ਮੋਦੀ ਦੇਸ਼ ਨਾਲੋਂ ਵਿਦੇਸ਼ਾਂ ਵਿੱਚ ਜ਼ਿਆਦਾ ਰਹੰਦੇ ਹਨ। ਇਸ ਲਈ ਵਿਰੋਧੀ ਧਿਰਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਅਲੋਚਨਾ ਹੁੰਦੀ ਰਹਿੰਦੀ ਹੈ। ਇਹ ਵੀ ਦਿਲਚਸਪ ਹੈ ਕਿ ਇੰਨੀ ਵਿਦੇਸ਼ ਯਾਤਰਾ ਤਾਂ ਵਿਦੇਸ਼ ਮੰਤਰੀਆਂ ਨੇ ਵੀ ਨਹੀਂ ਕੀਤੀ।
ਮੋਦੀ ਦੇ ਹਵਾਈ ਝੂਟਿਆਂ 'ਤੇ 446.52 ਕਰੋੜ ਰੁਪਏ ਉਡਾਏ
ਏਬੀਪੀ ਸਾਂਝਾ
Updated at:
05 Mar 2020 12:58 PM (IST)
ਪਿਛਲੇ ਪੰਜ ਸਾਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਫੇਰੀਆਂ ਉੱਤੇ 446.52 ਕਰੋੜ ਰੁਪਏ ਖਰਚ ਆਏ ਹਨ। ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਫੇਰੀਆਂ ਦੇ ਖਰਚ ਸਬੰਧੀ ਦੱਸਿਆ ਕਿ ਇਸ ਵਿੱਚ ਚਾਰਟਿਡ ਉਡਾਣਾਂ ਦਾ ਖਰਚ ਵੀ ਸ਼ਾਮਲ ਹੈ।
- - - - - - - - - Advertisement - - - - - - - - -