ਨਵੀਂ ਦਿੱਲੀ: ਵੀਰਵਾਰ ਯਾਨੀ 21 ਜੂਨ 2018 ਨੂੰ ਚੌਥਾ ਕੌਮਾਂਤਰੀ ਯੋਗ ਦਿਵਸ ਹੈ। ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਹਰਾਦੂਨ ਵਿੱਚ ਤਕਰੀਬਨ 55,000 ਲੋਕਾਂ ਨਾਲ ਯੋਗ ਕੀਤਾ। ਆਯੁਸ਼ ਮੰਤਰਾਲਾ ਮੁਤਾਬਕ ਪੂਰੇ ਦੇਸ਼ ਵਿੱਚ ਪੰਜ ਹਜ਼ਾਰ ਤੋਂ ਵੀ ਜ਼ਿਆਦਾ ਛੋਟੇ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ।
ਚੰਡੀਗੜ੍ਹ ਵਿੱਚ ਕੇਂਦਰੀ ਕੈਬਨਿਟ ਮੰਤਰੀ ਸਮ੍ਰਿਤੀ ਇਰਾਨੀ ਨੇ ਪੰਜ ਹਜ਼ਾਰ ਲੋਕਾਂ ਨਾਲ ਯੋਗ ਆਸਨ ਕੀਤੇ। ਦੋ ਸਾਲ ਪਹਿਲਾਂ ਬਾਦਲ ਸਰਕਾਰ ਸਮੇਂ ਪ੍ਰਧਾਨ ਮੰਤਰੀ ਇੱਥੇ ਯੋਗ ਕੀਤਾ। ਅੱਜ ਵਾਲੇ ਸਮਾਗਮ ਵਿੱਚ ਸਮ੍ਰਿਤੀ ਇਰਾਨੀ ਦਾ ਸਾਥ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਦਿੱਤਾ। ਉੱਧਰ ਯੋਗ ਦੇ 'ਬ੍ਰੈਂਡ ਅੰਬੈਸੇਡਰ' ਵਜੋਂ ਜਾਣੇ ਜਾਂਦੇ ਬਾਬਾ ਰਾਮਦੇਵ ਨੇ ਰਾਜਸਥਾਨ ਦੇ ਕੋਟਾ ਵਿੱਚ ਤਕਰੀਬਨ ਦੋ ਲੱਖ ਲੋਕਾਂ ਨਾਲ ਮਿਲ ਕੇ ਕੌਮਾਂਤਰੀ ਯੋਗ ਦਿਵਸ ਮਨਾਇਆ। ਰਾਮਦੇਵ ਤੇ ਉਨ੍ਹਾਂ ਦੀ ਟੀਮ ਨੇ ਪਿਛਲੇ ਸਾਲ ਮੈਸੂਰ ਵਿੱਚ ਬਣੇ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ।
ਕੋਟਾ ਵਿੱਚ ਰਾਮਦੇਵ ਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਸਾਹਮਣੇ ਸੰਦੀਪ ਨਾਂਅ ਦੇ ਨੌਜਵਾਨ ਨੇ 10,000 ਵਾਰ ਸੂਰਿਆ ਨਮਸਕਾਰ ਕਰ ਕੇ ਵਿਸ਼ਵ ਰਿਕਾਰਡ ਬਣਾਇਆ। ਪਿਛਲੇ ਸਾਲ ਇਸੇ ਦਿਨ ਮੈਸੂਰ ਵਿੱਚ 56,500 ਲੋਕਾਂ ਨੇ ਯੋਗ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਸੀ। https://www.facebook.com/abpnews/videos/2699357500081487/