ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਾ: ਪੰਜ ਜਵਾਨ ਸ਼ਹੀਦ ਤੇ ਇੱਕ ਦਹਿਸ਼ਤਗਰਦ ਹਲਾਕ
ਏਬੀਪੀ ਸਾਂਝਾ | 12 Jun 2019 07:55 PM (IST)
ਦੋਵੇਂ ਪਾਸਿਓਂ ਗੋਲ਼ੀਬਾਰੀ ਜਾਰੀ ਹੈ ਅਤੇ ਇਸ ਹਮਲੇ ਦੀ ਜ਼ਿੰਮੇਵਾਰੀ ਅਲ ਉਮਰ ਮੁਜਾਹੀਦੀਨ ਨਾਂਅ ਦੇ ਦਹਿਸ਼ਤੀ ਸੰਗਠਨ ਨੇ ਲਈ ਹੈ। ਜਾਣਕਾਰੀ ਮੁਤਾਬਕ ਦੋ ਦਹਿਸ਼ਤਗਰਦਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕੀਤਾ। ਜਿੱਥੇ ਹਮਲਾ ਹੋਇਆ, ਉਹ ਸੰਘਣੀ ਵਸੋਂ ਵਾਲਾ ਇਲਾਕਾ ਹੈ।
ਸ਼੍ਰੀਨਗਰ: ਜੰਮੂ-ਕਸ਼ਮੀਰ ਸੂਬੇ ਦੇ ਅਨੰਤਨਾਗ ਦੇ ਕੇ.ਪੀ. ਚੌਕ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਠਭੇੜ ਜਾਰੀ ਹੈ। ਇਸ ਦੌਰਾਨ ਜਿੱਥੇ ਸੁਰੱਖਿਆ ਬਲਾਂ ਨੇ ਇੱਕ ਦਹਿਸ਼ਤਗਰਦ ਨੂੰ ਮਾਰ ਮੁਕਾਇਆ ਹੈ, ਉੱਥੇ ਹੀ ਪੰਜ ਜਵਾਨਾਂ ਦੀ ਵੀ ਜਾਨ ਚਲੀ ਗਈ ਹੈ। ਦੋਵੇਂ ਪਾਸਿਓਂ ਗੋਲ਼ੀਬਾਰੀ ਜਾਰੀ ਹੈ ਅਤੇ ਇਸ ਹਮਲੇ ਦੀ ਜ਼ਿੰਮੇਵਾਰੀ ਅਲ ਉਮਰ ਮੁਜਾਹੀਦੀਨ ਨਾਂਅ ਦੇ ਦਹਿਸ਼ਤੀ ਸੰਗਠਨ ਨੇ ਲਈ ਹੈ। ਜਾਣਕਾਰੀ ਮੁਤਾਬਕ ਦੋ ਦਹਿਸ਼ਤਗਰਦਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕੀਤਾ। ਜਿੱਥੇ ਹਮਲਾ ਹੋਇਆ, ਉਹ ਸੰਘਣੀ ਵਸੋਂ ਵਾਲਾ ਇਲਾਕਾ ਹੈ। ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਜਥੇਬੰਦੀ ਸੰਨ 1989 ਤੋਂ ਘਾਟੀ ਵਿੱਚ ਸਰਗਰਮ ਹੈ। ਅਲ ਉਮਰ ਮੁਜਾਹੀਦੀਨ ਸੰਗਠਨ ਨੂੰ ਅੱਤਵਾਦੀ ਮੁਸ਼ਤਾਕ ਅਹਿਮਦ ਜਰਗਰ ਨੇ ਸ਼ੁਰੂ ਕੀਤਾ ਸੀ।