ਅੰਬਾਲਾ ਏਅਰਬੇਸ 'ਤੇ ਉੱਤਰੇ ਪੰਜ ਜੰਗੀ ਜਹਾਜ਼ ਰਾਫੇਲ
ਏਬੀਪੀ ਸਾਂਝਾ | 29 Jul 2020 03:19 PM (IST)
ਰਾਫੇਲ ਲੜਾਕੂ ਜਹਾਜ਼ ਭਾਰਤ ਪਹੁੰਚ ਗਏ ਹਨ। ਰਾਫੇਲ ਦੀ ਲੈਂਡਿੰਗ ਬੁੱਧਵਾਰ ਦੁਪਹਿਰ ਅੰਬਾਲਾ ਏਅਰਬੇਸ 'ਤੇ ਹੋਈ।
ਅੰਬਾਲਾ: ਅੱਜ ਭਾਰਤੀ ਹਵਾਈ ਸੈਨਾ ਦੀ ਤਾਕਤ ਵਧੀ ਹੈ। ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਪੰਜ ਲੜਾਕੂ ਜਹਾਜ਼ ਰਾਫੇਲ ਭਾਰਤੀ ਮੈਦਾਨ 'ਤੇ ਪਹੁੰਚ ਗਏ ਹਨ। ਰਾਫੇਲ ਜਹਾਜ਼ ਬੁੱਧਵਾਰ ਨੂੰ ਹਰਿਆਣਾ ਦੇ ਅੰਬਾਲਾ ਏਅਰਬੇਸ 'ਤੇ ਇਨ੍ਹਾਂ ਦਾ ਵਾਟਰ ਸਲਾਮੀ ਨਾਲ ਸਵਾਗਤ ਹੋਇਆ। ਇਸ ਸਮੇਂ ਦੌਰਾਨ ਏਅਰ ਫੋਰਸ ਦੇ ਚੀਫ ਆਰਕੇਐਸ ਭਦੌਰੀਆ ਵੀ ਮੌਜੂਦ ਰਹੇ। ਫਰਾਂਸ ਤੋਂ ਪ੍ਰਾਪਤ ਹੋਣ ਵਾਲੀ ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਦੱਸ ਦਈਏ ਕਿ ਸਾਰੇ ਰਾਫੇਲ ਲੜਾਕੂ ਜਹਾਜ਼ ਅੰਬਾਲਾ ਏਅਰਬੇਸ ਪਹੁੰਚ ਗਏ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904