ਅੰਤਰਰਾਸ਼ਟਰੀ ਬਿਜਨਸ ਨਿਊਜ਼ ਏਜੰਸੀ ਬਲੀਮਬਰਗ ਦੀ ਰਿਪੋਰਟ ਮੁਤਾਬਕ 500 ਤੇ 1000 ਦੇ 23 ਅਰਬ ਨੋਟਾਂ ਨੂੰ ਵਿਛਾ ਕੇ ਇੰਨਾਂ ਲੰਬਾ ਰਾਸਤਾ ਬਣਾਇਆ ਜਾ ਸਕਦਾ ਹੈ ਕਿ ਇਹ ਚੰਦ ਤੱਕ ਪਹੁੰਚ ਸਕਣ ਵਾਲੀਆਂ 5 ਸੜਕਾਂ ਦੇ ਬਰਾਬਰ ਹੋਵੇਗਾ।
ਦਰਅਸਲ ਧਰਤੀ ਤੋਂ ਚੰਦ ਦੀ ਦੂਰੀ 3 ਲੱਖ 84 ਹਜਾਰ 4 ਸੌ ਕਿੱਲੋਮੀਟਰ ਹੈ। ਪੁਰਾਣੇ ਨੋਟਾਂ ਨੂੰ ਜੇਕਰ ਇੱਕ ਦੂਸਰੇ ਦੇ ਉੱਪਰ ਰੱਖਿਆ ਜਾਵੇ ਤਾਂ ਇਹਨਾਂ ਦੀ ਉਚਾਈ ਮਾਊਂਟ ਐਵਰੇਸਟ ਨੂੰ ਵੀ ਪਿੱਛੇ ਛੱਡ ਦੇਲੇਗੀ। ਪੁਰਾਣੇ ਨੋਟ ਐਵਰੇਸਟ ਤੋਂ 300 ਗੁਣਾ ਜਿਆਦਾ ਉਚਾਈ ਤੱਕ ਜਾ ਪਹੁੰਚਣਗੇ। ਐਵਰੇਸਟ ਦੀ ਉਚਾਈ 8848 ਮੀਟਰ ਹੈ। ਪੁਰਾਣੇ ਨੋਟਾਂ ਨੂੰ ਇੱਕ ਦੂਜੇ ਤੇ ਉੱਪਰ ਰੱਖ ਕੇ ਮਾਪੀਏ ਤਾਂ ਇਹ ਉਚਾਈ 26 ਲੱਖ 54 ਹਜਾਰ ਮੀਟਰ ਹੋ ਜਾਏਗੀ।
ਰਿਪੋਰਟ ਤੋਂ ਮਿਲਿਆ ਇਹ ਅੰਕੜਾ ਕਾਫੀ ਹੈਰਾਨ ਕਰਨ ਵਾਲਾ ਹੈ। ਅਜਿਹੇ 'ਚ ਤੁਸੀਂ ਸੋਚ ਸਕਦੇ ਹੋ ਕਿ ਆਰਬੀਆਈ ਲਈ ਇੰਨੀ ਵੱਡੀ ਮਾਤਰਾ 'ਚ ਨੋਟਾਂ ਨੂੰ ਨਸ਼ਟ ਕਰਨਾ ਕਿੰਨੀ ਵੱਡੀ ਚਣੌਤੀ ਹੋਵੇਗੀ।