ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲਣ ਵਾਲੀਆਂ ਲੰਮੀ ਦੂਰੀ ਦੀਆਂ 500 ਟ੍ਰੇਨਾਂ ਦੀ ਰਫਤਾਰ ਛੇਤੀ ਹੀ ਵਧਣ ਜਾ ਰਹੀ ਹੈ। ਰੇਲਵੇ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਰੇਲ ਮੰਤਰੀ ਪੀਯੂਸ਼ ਗੋਇਲ ਦੇ ਹੁਕਮਾਂ ਤੋਂ ਬਾਅਦ ਰੇਲਵੇ ਨੇ ਨਵੀਂ ਸਾਰਣੀ 'ਤੇ ਕੰਮ ਕਰਨ ਵਿੱਚ ਜੁਟ ਗਈ ਹੈ। ਇਸ ਤਹਿਤ ਮਸ਼ਹੂਰ ਟ੍ਰੇਨਾਂ ਦੇ ਸਫ਼ਰ ਨੂੰ ਔਸਤਨ 15 ਮਿੰਟ ਤੋਂ ਲੈ ਕੇ 2 ਘੰਟੇ ਤੱਕ ਛੋਟਾ ਕੀਤਾ ਜਾਵੇਗਾ। ਨਵੇਂ ਸ਼ਡਿਊਲ ਮੁਤਾਬਕ ਰੇਲ ਮੰਡਲਾਂ ਨੂੰ ਦੋ ਤੋਂ ਚਾਰ ਘੰਟੇ ਦਾ ਸਮਾਂ ਦਿੱਤਾ ਜਾਵੇਗਾ।
ਅਫ਼ਸਰ ਨੇ ਦੱਸਿਆ ਕਿ ਸਾਡੀ ਸਕੀਮ ਮੌਜੂਦਾ ਸਮੇਂ ਨੂੰ ਘਟਾਉਣ ਦੀ ਹੈ। ਇਹ ਦੋ ਤਰੀਕਿਆਂ ਨਾਲ ਹੋ ਸਕਦਾ ਹੈ। ਸਾਡੇ ਕੋਲ ਇੱਕ ਟ੍ਰੇਨ ਹੋਵੇ ਜੋ ਵਾਪਸੀ ਲਈ ਇੰਤਜ਼ਾਰ ਕਰ ਰਹੀ ਹੋਵੇ ਤੇ ਅਸੀਂ ਇਸ ਦੌਰਾਨ ਕਿਸੇ ਹੋਰ ਟ੍ਰੈਕ 'ਤੇ ਉਸ ਦਾ ਇਸਤੇਮਾਲ ਕਰ ਲਈਏ।
ਨਵੀਂ ਸਾਰਣੀ ਮੁਤਾਬਕ 50 ਟ੍ਰੇਨਾਂ ਦਾ ਸਮਾਂ ਇੱਕ ਤੋਂ ਤਿੰਨ ਘੰਟੇ ਘੱਟ ਜਾਵੇਗਾ ਤੇ ਇਹ ਫਾਇਦਾ ਕੁੱਲ 500 ਟ੍ਰੇਨਾਂ ਨੂੰ ਹੋਵੇਗਾ। ਰੇਲਵੇ ਦੇ ਇੱਕ ਅੰਦਰੂਨੀ ਆਡਿਟ ਮੁਤਾਬਕ 50 ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਸੁਪਰਫਾਸਟ ਸੇਵਾ 'ਚ ਤਬਦੀਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਮੌਜੂਦਾ ਟ੍ਰੇਨਾਂ ਦੀ ਔਸਤ ਰਫਤਾਰ ਵਧਾਉਣ ਦਾ ਹੀ ਇੱਕ ਤਰੀਕਾ ਹੈ।