ਊਨਾ: ਹਿਮਾਚਲ ਪ੍ਰਦੇਸ਼ ਦੇ ਅੰਬ ਵਿੱਚ ਨੈਹਰਿਆ ਕੋਲ ਸ਼ਰਧਾਲੂਆਂ ਨਾਲ ਭਰੀ ਗੱਡੀ ਦੇ ਖਾਈ ਵਿੱਚ ਡਿੱਗ ਜਾਣ ਕਾਰਨ ਛੇ ਲੋਕਾਂ ਦੀ ਮੌਤ ਹੋਣ ਦਾ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਹਾਦਸੇ ਵਿੱਚ 7 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਮ੍ਰਿਤਕ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਬਟਾਲਾ ਦੇ ਪਿੰਡ ਅਦੋਵਾਲ, ਸ਼ੇਰਵਾਲ ਤੇ ਬੋਲੇਵਾਲ ਦੇ ਰਹਿਣ ਵਾਲੇ ਸਨ।

 

ਪ੍ਰਾਪਤ ਜਾਣਕਾਰੀ ਮੁਤਾਬਕ ਇਨੋਵਾ ਗੱਡੀ ਵਿੱਚ ਕੁੱਲ 13 ਗੁਰਦਾਸਪੁਰ ਤੋਂ ਸਵਾਰ ਹੋ ਕੇ ਬਾਬਾ ਵਡਭਾਗ ਸਿੰਘ ਦਰਸ਼ਨਾਂ ਲਈ ਜਾ ਆਏ ਸਨ। ਫਿਲਹਾਲ ਮ੍ਰਿਤਕਾਂ ਦੀ ਪਛਾਣ ਹੋਣਾ ਬਾਕੀ ਹੈ।

ਅੱਠ ਸੀਟਾਂ ਵਾਲੀ ਕਾਰ ਵਿੱਚ ਕੁੱਲ 13 ਜਣੇ ਸਵਾਰ ਸਨ। ਮੁਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਗੱਡੀ ਦਾ ਓਵਰਲੋਡ ਹੋਣਾ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਚਾਲਕ ਸੰਤੁਲਨ ਗੁਆ ਬੈਠਾ।