ਨਵੀਂ ਦਿੱਲੀ: ਮੋਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ 28 ਅਪ੍ਰੈਲ 2018 ਨੂੰ ਦੇਸ਼ ਦੇ ਹਰ ਪਿੰਡ ਵਿੱਚ ਬਿਜਲੀ ਪਹੁੰਚ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਦਿਆਂ ਦੱਸਿਆ ਕਿ ਕੱਲ੍ਹ ਦੇਸ਼ ਦੇ ਆਖ਼ਰੀ ਪਿੰਡ ਤਕ ਵੀ ਬਿਜਲੀ ਪਹੁੰਚ ਗਈ ਹੈ। ਪੀਐਮ ਮੋਦੀ ਨੇ ਇਸ ਨੂੰ ਵੱਡੀ ਉਪਲਬਧੀ ਦੱਸਦਿਆਂ 28 ਅਪ੍ਰੈਲ ਨੂੰ ਇਤਿਹਾਸਕ ਦਿਨ ਕਰਾਰ ਦਿੱਤਾ।
[embed]https://twitter.com/narendramodi/status/990456201296142336[/embed]
ਸਰਕਾਰ ਨੇ ਕਿਹਾ ਕਿ ਮਣੀਪੁਰ ਦੇ ਸੋਨੀਪਤ ਜ਼ਿਲ੍ਹੇ ਦਾ ਲੀਸਾਂਗ ਪਿੰਡ, ਉਹ ਅੰਤਮ ਪਿੰਡ ਸੀ ਜਿੱਥੇ ਬਿਜਲੀ ਪਹੁੰਚਾਈ ਗਈ। ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਇਸ ਖ਼ਬਰ 'ਤੇ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ।
ਪਿੰਡਾਂ ਵਿੱਚ ਬਿਜਲੀ ਦਾ ਕੀ ਮਤਲਬ-
ਇੱਕ ਪਿੰਡ ਵਿੱਚ ਜਿੰਨੇ ਘਰ ਹਨ ਜੇਕਰ ਉੱਥੇ 10 ਫ਼ੀ ਸਦ ਘਰਾਂ ਤੇ ਜਨਤਕ ਥਾਵਾਂ 'ਤੇ ਬਿਜਲੀ ਪਹੁੰਚ ਗਈ ਹੈ ਤਾਂ ਇਸ ਦਾ ਮਤਲਬ ਹੋਇਆ ਕਿ ਪਿੰਡ ਵਿੱਚ ਬਿਜਲੀ ਪਹੁੰਚ ਗਈ ਹੈ। 2011 ਦੀ ਮਰਦਮੁਸ਼ਮਾਰੀ ਮੁਤਾਬਕ ਭਾਰਤ ਵਿੱਚ ਸਾਢੇ ਛੇ ਲੱਖ ਪਿੰਡ ਹਨ।