ਛੱਤਰਪੁਰ: ਮੱਧ ਪ੍ਰਦੇਸ਼ ਦੇ ਛੱਤਰਪੁਰ ਤੋਂ ਇੱਕ ਬੇਹੱਦ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਛੱਤਰਪੁਰ ਜ਼ਿਲ੍ਹੇ 'ਚ ਵਿਆਹ ਸਮਾਗਮ 'ਚ ਹਿੱਸਾ ਲੈਣ ਆਏ ਲੋਕਾਂ ਨਾਲ ਭਰੀ ਕਾਰ ਪਾਰਕਿੰਗ ਦੌਰਾਨ ਖੂਹ 'ਚ ਡਿੱਗ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।


ਪੁਲਿਸ ਮੁਤਾਬਕ ,ਬੀਤੀ ਰਾਤ ਮਹਾਰਾਜਪੁਰ ਥਾਣਾ ਖੇਤਰ 'ਚ ਵਿਆਹ ਸੀ। ਇਸ ਵਿਆਹ 'ਚ ਹਿੱਸਾ ਲੈਣ ਕੁਝ ਲੋਕ ਕਾਰ ਰਾਹੀਂ ਪਹੁੰਚੇ ਸੀ। ਕਾਰ ਨੂੰ ਪਾਰਕਿੰਗ 'ਚ ਖੜ੍ਹਾ ਕੀਤਾ ਗਿਆ ਸੀ। ਇਸ ਦੌਰਾਨ ਅਚਾਨਕ ਕਾਰ ਅਸੰਤੁਲਿਤ ਹੋਈ ਤੇ ਖੂਹ ਵਿੱਚ ਜਾ ਡਿੱਗੀ। ਇਸ ਮਗਰੋਂ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ ਤੇ ਕਿਸੇ ਤਰ੍ਹਾਂ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ 6 ਹੋਰ ਲੋਕਾਂ ਦੀ ਕਾਰ ਦੇ ਅੰਦਰ ਹੀ ਮੌਤ ਹੋ ਗਈ।