ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਸਥਿਤ ਇੱਕ ਕੰਪਨੀ ਦੇ ਲੌਕਰ ਵਿੱਚੋਂ 61 ਕਰੋੜ ਰੁਪਏ ਦੀ ਦੌਲਤ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 20 ਕਰੋੜ ਰੁਪਏ ਨਕਦ, ਸੋਨੇ ਦੇ ਬਿਸਕੁਟ ਤੇ ਗਹਿਣੇ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੀਆਂ ਵਸਤਾਂ ਦੀ ਕੁੱਲ ਕੀਮਤ 61 ਕਰੋੜ ਰੁਪਏ ਬਣਦੀ ਹੈ।


ਫੜੀ ਗਈ ਰਕਮ ਵਿੱਚ 2000 ਰੁਪਏ ਦੇ ਨੋਟ ਵੀ ਹਨ। ਆਮਦਨ ਕਰ ਵਿਭਾਗ ਨੇ ਛਾਪੇਮਾਰੀ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਹਾਲੇ ਤਕ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਪੈਸਾ ਗੁਟਖਾ ਬਣਾਉਣ ਵਾਲੀ ਕੰਪਨੀ ਦਾ ਹੈ। ਇਸ ਕੰਪਨੀ ਦਾ ਕੰਸਟ੍ਰਕਸ਼ਨ ਦਾ ਕਾਰੋਬਾਰ ਵੀ ਹੈ।

ਇਹ ਪੈਸਾ ਕਿੱਥੋਂ ਆਇਆ, ਹਾਲੇ ਇਸ ਦੀ ਜਾਂਚ ਜਾਰੀ ਹੈ। ਕੀ ਇਹ ਪੈਸਾ ਕਾਲ਼ਾ ਧਨ ਹੈ ਜਾਂ ਨਹੀਂ, ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਆਮਦਨ ਕਰ ਵਿਭਾਗ ਇਸ ਕੰਮ ਵਿੱਚ ਰੁੱਝਾ ਹੋਇਆ ਹੈ।

[embed]