ਨਵੀਂ ਦਿੱਲੀ: ਸੰਸਦ ਉੱਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੇ ਬੇਟੇ ਗ਼ਾਲਿਬ ਗੁਰੂ ਨੇ ਸੈਕੰਡਰੀ ਸਕੂਲ ਪ੍ਰੀਖਿਆ ਵਿਸ਼ੇਸ਼ ਯੋਗਤਾ ਨਾਲ ਪਾਸ ਕੀਤੀ। ਵੀਰਵਾਰ ਨੂੰ ਪ੍ਰੀਖਿਆ ਦੇ ਆਏ ਨਤੀਜਾ ਵਿੱਚ ਗ਼ਾਲਿਬ ਨੇ 88.2 ਫ਼ੀਸਦੀ ਅੰਕ ਹਾਸਲ ਕੀਤੇ।

ਪ੍ਰੀਖਿਆ ਵਿੱਚ ਸਫਲ ਹੋਣ ਵਾਲੀਆਂ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਜ਼ਿਆਦਾ ਹੈ। ਸੋਸ਼ਲ ਮੀਡੀਆ ਉੱਤੇ 17 ਸਾਲਾ ਗ਼ਾਲਿਬ ਲਈ ਵਧਾਈਆਂ ਦਾ ਤਾਂਤਾ ਲੱਗ ਗਿਆ ਹੈ। ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਕਸਬੇ ਵਿੱਚ ਸਥਿਤ ਉਸ ਦੇ ਘਰ  ਦੋਸਤਾਂ ਤੇ ਰਿਸਦੇਤਾਰਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਲੋਕ ਲਗਾਤਾਰ ਗ਼ਾਲਿਬ ਨੂੰ ਵਧਾਈ ਦੇ ਰਹੇ ਹਨ।



[embed]https://twitter.com/SaraHayatShah/status/951351441561591809?[/embed]


ਵਿਰੋਧੀ ਦਲ ਨੈਸ਼ਨਲ ਕਾਨਫ਼ਰੰਸ ਦੇ ਬੁਲਾਰੇ ਸਰਾਹ ਹਆਇਤ ਨੇ ਟਵੀਟ ਕਰਕੇ ਕਿਹਾ ਕਿ ਚੰਗੇ ਅੰਕਾਂ ਨਾਲ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰਨ ਲਈ ਗ਼ਾਲਿਬ ਅਫ਼ਜ਼ਲ ਗੁਰੂ ਨੂੰ ਵਧਾਈ ਦਿੱਤੀ। ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇਸ ਤੋਂ ਪਹਿਲਾਂ ਵੀ ਗ਼ਾਲਿਬ ਨੇ ਜੰਮੂ-ਕਸ਼ਮੀਰ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਵਿੱਚ 95 ਫ਼ੀਸਦੀ ਨੰਬਰ ਹਾਸਲ ਕੀਤੇ ਸਨ। ਗ਼ਾਲਿਬ ਡਾਕਟਰ ਬਣਨਾ ਚਾਹੁੰਦਾ ਹੈ।