ਕੋਹਰੇ ਕਰਕੇ ਭਿਆਨਕ ਸੜਕ ਹਾਦਸਾ, 7 ਦੀ ਲਈ ਜਾਨ
ਏਬੀਪੀ ਸਾਂਝਾ | 29 Dec 2018 11:42 AM (IST)
ਅੰਬਾਲਾ: ਹਰਿਆਣਾ ਦੇ ਅੰਬਾਲਾ ‘ਚ ਇੱਕ ਵੱਡਾ ਸੜਕ ਹਾਦਸਾ ਹੋਇਆ ਹੈ। ਇਸ ਸੜਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 4 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਇਹ ਹਾਦਸਾ ਸ਼ਨੀਵਾਰ ਨੂੰ ਅੰਬਾਲਾ-ਚੰਡੀਗੜ੍ਹਸ ਨੇਸ਼ਨਲ ਹਾਈਵੇਅ ‘ਤੇ ਹੋਇਆ। ਇਸ ਹਾਦਸੇ ‘ਚ ਇੱਕ ਗੱਡੀ ਦੋ ਐਸਯੂਵੀ ‘ਚ ਟੱਕਰਾ ਗਈ। ਹਾਦਸੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਦੋ ਕਾਰਾਂ ਆ ਰਹੀਆਂ ਸੀ ਜੋ ਅਚਾਨਕ ਦੂਜੇ ਵਾਹਨ ‘ਚ ਟੱਕਰਾ ਗਈਆਂ। ਸੰਘਣੀ ਧੂੰਦ ਕਰਕੇ ਵੀਜ਼ੀਬਿਲਟੀ ਬੇਹੱਦ ਘੱਟ ਸੀ ਅਤੇ ਇਸੇ ਕਾਰਨ ਕਿਸੇ ਨੂੰ ਕੋਈ ਗੱਡੀ ਨਜ਼ਰ ਨਹੀਂ ਆਈ। ਹਾਦਸੇ ‘ਚ ਮਾਰੇ ਗਏ ਲੋਕ ਚੰਡੀਗੜ੍ਹ ਦੇ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ ਝੱਝਰ ਜ਼ਿਲ੍ਹੇ ‘ਚ ਨੇਸ਼ਨਲ ਹਾਈਵੇਅ ‘ਤੇ ਵੀ ਸੰਘਣੀ ਧੂੰਦ ਨਾਲ ਹੋਏ ਸੜਕੀ ਹਾਦਸੇ ‘ਚ 8 ਲੋਕਾਂ ਦੀ ਮੌਤ ਹੋਈ ਸੀ।