ਜੰਮੂ: ਜੰਮੂ-ਕਸ਼ਮੀਰ ਵਿੱਚ ਲਾਈਨ ਆਫ਼ ਕੰਟਰੋਲ ਉੱਤੇ ਲਗਾਤਾਰ ਸੀਜਫਾਇਰ ਦੀ ਉਲੰਘਣਾ ਕਰ ਰਹੇ ਪਾਕਿਸਤਾਨ ਨੂੰ ਭਾਰਤ ਨੇ ਮੂੰਹ-ਤੋੜ ਜਵਾਬ ਦਿੱਤਾ ਹੈ। ਭਾਰਤੀ ਸੈਨਾ ਨੇ ਜੰਮੂ-ਕਸ਼ਮੀਰ ਵਿੱਚ ਲਾਈਨ ਆਫ਼ ਕੰਟਰੋਲ ਉੱਤੇ ਸੱਤ ਪਾਕਿਸਤਾਨੀ ਸੈਨਿਕਾਂ ਨੂੰ ਢੇਰ ਕਰਨ ਦਾ ਦਾਅਵਾ ਕੀਤਾ ਹੈ। ਭਾਰਤ ਦੀ ਇਸ ਫਾਇਰਿੰਗ ਵਿੱਚ ਜਿੱਥੇ 7 ਪਾਕਿਸਤਾਨੀ ਸੈਨਿਕ ਮਾਰ ਗਏ, ਉੱਥੇ ਹੀ ਚਾਰ ਸੈਨਿਕ ਜ਼ਖ਼ਮੀ ਵੀ ਹੋਏ ਹਨ।
ਭਾਰਤ ਨੇ ਕੋਟਲਾ ਸੈਕਟਰ 'ਚ ਕੀਤੀ ਕਾਰਵਾਈ:
ਭਾਰਤ ਨੇ ਪਾਕਿਸਤਾਨ ਦੇ 7 ਸੈਨਿਕਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਪਰ ਪਾਕਿਸਤਾਨ ਨੇ ਆਪਣੇ 4 ਸੈਨਿਕ ਮਾਰੇ ਜਾਣ ਦੀ ਗੱਲ ਕਬੂਲੀ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵੱਲੋਂ ਸੀਜਫਾਇਰ ਦਾ ਲਗਾਤਾਰ ਉਲੰਘਣ ਹੋ ਰਿਹਾ ਹੈ। ਇਸ ਦੇ ਜਵਾਬ ਵਿੱਚ ਭਾਰਤ ਨੇ ਮੂੰਹ-ਤੋੜ ਜਵਾਬ ਦਿੱਤਾ ਹੈ।
ਜੈਸ਼ ਦੇ 6 ਅੱਤਵਾਦੀ ਮਾਰੇ ਗਏ:
ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਉੜੀ ਵਿੱਚ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਪਹਿਲਾਂ ਤਿੰਨ ਅੱਤਵਾਦੀ ਮਾਰੇ ਜਾਣ ਦੀ ਖ਼ਬਰ ਸੀ ਪਰ ਬਾਅਦ ਵਿੱਚ ਪਤਾ ਚੱਲਿਆ ਕਿ ਜੰਮੂ-ਕਸ਼ਮੀਰ ਪੁਲਿਸ ਸੈਨਾ ਤੇ ਸੀਆਰਪੀਐਫ ਨੇ ਜੁਆਇੰਟ ਅਪਰੇਸ਼ਨ ਵਿੱਚ 3 ਹੋਰ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਡੀਜੀਪੀ ਸ਼ੇਸ਼ਪਾਲ ਵੈਧ ਨੇ ਇਸ ਕਾਮਯਾਬੀ ਉੱਤੇ ਸੁਰੱਖਿਆ ਬਲਾਂ ਨੂੰ ਵਧਾਈ ਦਿੱਤੀ ਹੈ।