ਨਵੀਂ ਦਿੱਲੀ-ਜੰਮੂ ਕਸ਼ਮੀਰ ਦੇ ਊਰੀ ਵਿੱਚ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਜੈਸ਼-ਏ-ਮੁਹੰਮਦ ਦੇ 5 ਫਿਦਾਈਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਪਹਿਲਾ ਤਿੰਨ ਅੱਤਵਾਦੀ ਮਾਰੇ ਗਏ ਸਨ ਜਦੋਂਕਿ ਇੱਕ ਅੱਤਵਾਦੀ ਕਿਤੇ ਲੁੱਕ ਗਿਆ ਸੀ।
ਜੰਮੂ ਕਸ਼ਮੀਰ ਪੁਲਿਸ, ਸੈਨਾ ਅਤੇ ਸੀਆਰਪੀਐਫ ਨੇ ਜੁਆਇੰਟ ਅਪਰੇਸ਼ਨ ਵਿੱਚ ਉਸ ਨੂੰ ਵੀ ਲੱਭ ਲਿਆ। ਜਵਾਬੀ ਫਾਇਰਿੰਗ ਵਿੱਚ ਉਹ ਵੀ ਮਾਰਿਆ ਗਿਆ। ਜੰਮੂ ਕਸ਼ਮੀਰ ਪੁਲਿਸ ਨੇ ਡੀਜੀਪੀ ਸ਼ੇਛ ਪਾਲ ਵੈਧ ਨੇ ਇਸ ਕਾਮਯਾਬੀ ਉੱਤੇ ਸੁਰੱਖਿਆ ਬਲਾਂ ਨੂੰ ਵਧਾਈ ਦਿੱਤੀ ਹੈ।