ਮੁਲਾਜ਼ਮਾਂ ਲਈ ਚੰਗੀ ਖ਼ਬਰ
ਏਬੀਪੀ ਸਾਂਝਾ | 15 Jan 2018 09:29 AM (IST)
ਨਵੀਂ ਦਿੱਲੀ : ਦੇਸ਼ ਦੇ ਸੰਗਿਠਤ ਖੇਤਰ ਦੇ ਮੁਲਾਜ਼ਮਾਂ ਨੂੰ ਜਲਦੀ ਹੀ ਚੰਗੀ ਖ਼ਬਰ ਮਿਲ ਸਕਦੀ ਹੈ। ਆਗਾਮੀ ਬਜਟ ਇਜਲਾਸ 'ਚ ਗਰੈਚੂਟੀ ਨੂੰ ਲੈ ਕੇ ਸੋਧ ਬਿੱਲ ਪਾਸ ਹੋਣ ਦੀ ਉਮੀਦ ਹੈ। ਇਸ ਦੇ ਪਾਸ ਹੋਣ ਨਾਲ 20 ਲੱਖ ਰੁਪਏ ਤਕ ਦੀ ਗਰੈਚੂਟੀ ਟੈਕਸ ਛੋਟ ਦੇ ਦਾਇਰੇ 'ਚ ਆ ਜਾਵੇਗੀ। ਹੁਣ ਤਕ ਸੰਗਿਠਤ ਖੇਤਰ ਦੇ ਮੁਲਾਜ਼ਮਾਂ ਨੂੰ 10 ਲੱਖ ਰੁਪਏ ਤਕ ਦੀ ਗਰੈਚੂਟੀ 'ਤੇ ਟੈਕਸ ਨਹੀਂ ਦੇਣਾ ਪੈਂਦਾ ਹੈ। ਸੱਤਵੇਂ ਤਨਖ਼ਾਹ ਕਮਿਸ਼ਨ 'ਚ ਸਰਕਾਰੀ ਮੁਲਾਜ਼ਮਾਂ ਲਈ ਕਰ ਮੁਕਤ ਗਰੈਚੂਟੀ ਦੀ ਹੱਦ 20 ਲੱਖ ਕਰ ਦਿੱਤੀ ਗਈ ਸੀ।