ਡੇਅਰੀ ‘ਚ 70 ਝੌਪੜੀਆਂ ਸੜ ਕੇ ਸੁਆਹ, 26 ਫਾਇਰ ਬ੍ਰਿਗੇਡ ਨੇ ਪਾਇਆ ਅੱਗ ‘ਤੇ ਕਾਬੂ
ਏਬੀਪੀ ਸਾਂਝਾ | 16 Jul 2020 03:41 PM (IST)
ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਅੱਗ ਕਿਵੇਂ ਲੱਗੀ, ਇਸ ਬਾਰੇ ਪਤਾ ਨਹੀਂ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਹ ਰਾਹਤ ਦੀ ਗੱਲ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ।
ਨਵੀਂ ਦਿੱਲੀ: ਦਿੱਲੀ ਦੇ ਰੋਹਿਨੀ ਦੇ ਸ਼ਾਹਬਾਦ ਡੇਅਰੀ ਖੇਤਰ ਵਿੱਚ ਅੱਗ ਲੱਗਣ ਕਾਰਨ ਤਕਰੀਬਨ 70 ਝੌਪੜੀਆਂ ਸੜ ਕੇ ਸੁਆਹ ਹੋ ਗਈਆਂ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਇਸ ਘਟਨਾ ਦੀ ਜਾਣਕਾਰੀ ਬੁੱਧਵਾਰ ਦੇਰ ਰਾਤ ਮਿਲੀ, ਜਿਸ ਤੋਂ ਬਾਅਦ 26 ਦੇ ਕਰੀਬ ਅੱਗ ਬੁਝਾਉ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਅੱਗ ਬੁਝਾਊ ਅਮਲੇ ਨੇ ਵੀਰਵਾਰ ਦੇਰ ਰਾਤ ਕਰੀਬ 2 ਵਜੇ ਅੱਗ ‘ਤੇ ਕਾਬੂ ਪਾਇਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਸਾਨੂੰ ਬੁੱਧਵਾਰ ਰਾਤ 11:30 ਵਜੇ ਇੱਕ ਫੋਨ ਆਇਆ। ਲੋਕ ਜ਼ਿਆਦਾਤਰ ਅੱਗ ਨਾਲ ਸੜੀਆਂ ਛੋਟੀਆਂ ਝੌਪੜੀਆਂ ਵਿੱਚ ਸਕੈਰੇਪ ਦਾ ਕੰਮ ਕਰਦੇ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।" ਘਟਨਾ ਦੀ ਖ਼ਬਰ ਮਿਲਣ ਤੋਂ ਬਾਅਦ ਛੇ ਫਾਇਰ ਬ੍ਰਿਗੇਡ ਗੱਡੀਆਂ ਨੂੰ ਪਹਿਲਾਂ ਮੌਕੇ ‘ਤੇ ਭੇਜਿਆ ਗਿਆ ਸੀ, ਪਰ ਬਾਅਦ ਵਿਚ ਅੱਗ ‘ਤੇ ਕਾਬੂ ਪਾਉਣ ਲਈ ਹੋਰ ਫਾਇਰ ਬ੍ਰਿਗੇਡਾਂ ਨੂੰ ਭੇਜਿਆ ਗਿਆ। ਇਸ ਦੇ ਨਾਲ ਹੀ ਐਤਵਾਰ ਅਤੇ ਸੋਮਵਾਰ ਅੱਧੀ ਰਾਤ ਨੂੰ ਦਿੱਲੀ ਗੇਟ ਖੇਤਰ ਵਿਚ ਅੱਗ ਲੱਗਣ ਦੀ ਵੱਡੀ ਘਟਨਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904