ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਜੰਗਲੀ ਜਾਨਵਰਾਂ ਨਾਲ ਜੁੜੀਆਂ ਪੋਸਟਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਖ਼ਾਸਕਰ, ਭਾਰਤੀ ਜੰਗਲਾਤ ਸੇਵਾ (ਆਈਐਫਐਸ) ਨਾਲ ਜੁੜੇ ਕਈ ਅਧਿਕਾਰੀ ਟਵਿੱਟਰ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਾਨਵਰਾਂ ਦੇ ਬਿਲਕੁਲ ਅਣਦੇਖੇ ਵੀਡੀਓ ਪੋਸਟ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਅਜਿਹੀ ਹੀ ਇੱਕ ਵੀਡੀਓ ਅਜਗਰ ਦੀ ਸਾਹਮਣੇ ਆਈ ਹੈ, ਜੋ ਸ਼ਿਕਾਰ ਕਰਨ ਤੋਂ ਬਾਅਦ ਪਾਣੀ ਦੇ ਟੈਂਕ 'ਚ ਮਸਤੀ ਕਰਦਾ ਦਿਖਾਈ ਦੇ ਰਿਹਾ ਹੈ।


ਆਈਐਫਐਸ ਅਧਿਕਾਰੀ ਸੁਸ਼ਾਂਤ ਨੰਦਾ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਇਹ ਵੀਡੀਓ ਪੋਸਟ ਕੀਤਾ ਹੈ। ਵੀਡੀਓ ਨੂੰ ਵੇਖਕੇ ਇਹ ਲੱਗ ਰਿਹਾ ਹੈ ਕਿ ਅਜਗਰ ਨੇ ਆਪਣਾ ਸ਼ਿਕਾਰ ਕੁਝ ਸਮਾਂ ਪਹਿਲਾਂ ਨਿਗਲਿਆ ਸੀ, ਜਿਸ ਨੂੰ ਉਹ ਅਜੇ ਪੂਰੀ ਤਰ੍ਹਾਂ ਹਜ਼ਮ ਨਹੀਂ ਕਰ ਸਕਿਆ ਹੈ। ਇਹ ਉਸ ਦੇ ਪੇਟ ਵਿੱਚ ਮੌਜੂਦ ਹੈ।



ਤਿੰਨ ਘੰਟਿਆਂ 'ਚ ਭਾਰਤ ਦੇ ਤਿੰਨ ਸੂਬਿਆਂ 'ਚ ਭੂਚਾਲ, ਧਰਤ ਹਿੱਲਣ ਮਗਰੋਂ ਲੋਕਾਂ 'ਚ ਦਹਿਸ਼ਤ

ਸੱਪ ਦੀ ਕੋਈ ਵੀ ਪ੍ਰਜਾਤੀ ਆਪਣੇ ਸ਼ਿਕਾਰ ਨੂੰ ਚਬਾ ਨਹੀਂ ਸਕਦੀ। ਉਹ ਬਸ ਆਪਣਾ ਭੋਜਨ ਨਿਗਲ ਜਾਂਦੇ ਹਨ ਤੇ ਹੌਲੀ-ਹੌਲੀ ਇਸ ਨੂੰ ਹਜ਼ਮ ਕਰਦੇ ਹਨ। ਅਜਗਰ ਪੰਛੀਆਂ ਤੋਂ ਲੈ ਕੇ ਛੋਟੇ ਹਿਰਨ ਤੇ ਬੱਕਰੇ ਵਰਗੇ ਜਾਨਵਰਾਂ ਤੱਕ ਹਰ ਚੀਜ ਨੂੰ ਨਿਗਲ ਸਕਦਾ ਹੈ, ਪਰ ਇਸ ਦੇ ਬਾਅਦ ਭੋਜਨ ਨੂੰ ਹਜ਼ਮ ਕਰਨ ਵਿੱਚ ਲੰਮਾ ਸਮਾਂ ਲੱਗਦਾ ਹੈ।

ਚੀਨੀ ਸੈਨਾ ਨਹੀਂ ਹਟ ਰਹੀ ਸਰਹੱਦ ਤੋਂ ਪਿਛਾਂਹ! ਭਾਰਤ ਸਰਕਾਰ ਨੇ ਦੱਸੀ ਸਚਾਈ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ