ਨਵੀਂ ਦਿੱਲੀ: ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਤਾਬਕ ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਹੁਣ ਤਕ 724 ਡਾਕਟਰਾਂ ਦੀ ਮੌਤ ਹੋਈ ਹੈ। ਜਿਸ 'ਚੋਂ ਅੱਠ ਗਰਭਵਤਾ ਮਹਿਲਾ ਡਾਕਟਰ ਸ਼ਾਮਲ ਹਨ।  ਆਈਐਮਏ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਕੋਰੋਨਾ ਲਹਿਰ 'ਚ 742 ਡਾਕਟਰਾਂ ਦਾੀ ਮੌਤ ਹੋਈ ਸੀ। ਆਈਐਮਏ ਮੁਤਾਬਕ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਡਾਕਟਰਾਂ ਦੀ ਮੌਤ ਬਿਹਾਰ, ਦਿੱਲੀ ਤੇ ਉੱਤਰ ਪ੍ਰਦੇਸ਼ 'ਚ ਹੋਈ।


ਆਈਐਮਏ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਤੇ ਪਿਛਲੇ ਸਾਲ ਨੂੰ ਮਿਲਾ ਕੇ ਹੁਣ ਤਕ ਦੇਸ਼ 'ਚ ਕੁੱਲ 1,466 ਡਾਕਟਰਾਂ ਦੀ ਮੌਤ ਹੋਈ ਹੈ। 2021 'ਚ ਹੁਣ ਤਕ 724 ਡਾਕਟਰਾਂ ਦੀ ਜਾਨ ਕੋਰੋਨਾ ਇਨਫੈਕਸ਼ਨ ਨਾਲ ਗਈ ਹੈ ਤੇ ਅਜੇ ਇਹ ਅੰਕੜਾ ਹੋਰ ਵਧਣ ਦੀ ਸੰਭਾਵਨਾ ਹੈ।