ਨਵੀਂ ਦਿੱਲੀ: ਲੱਦਾਖ (Ladakh) ਦੀ ਗਲਵਾਨ ਵੈਲੀ (Galwan Valley) ਵਿਚ ਭਾਰਤ-ਚੀਨ ਵਿਵਾਦ (Indo-China dispute) ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਗਲਵਾਨ ਵੈਲੀ ਟਕਰਾਅ ਵਿੱਚ ਤਕਰੀਬਨ 76 ਭਾਰਤੀ ਜਵਾਨ (Indian Army) ਹਸਪਤਾਲ ਵਿੱਚ ਦਾਖਲ ਹਨ। ਜ਼ਖਮੀ ਹੋਏ ਕਿਸੇ ਜਵਾਨ ਦੀ ਹਾਲਤ ਨਾਜ਼ੁਕ ਨਹੀਂ ਹੈ।
ਦੱਸ ਦਈਏ ਕਿ ਲੇਹ ਹਸਪਤਾਲ ਵਿਚ 18 ਫੌਜੀ ਦਾਖਲ ਹਨ, 15 ਦਿਨਾਂ ਵਿਚ ਸਿਪਾਹੀ ਕੰਮ ‘ਤੇ ਪਰਤਣ ਦੀ ਸਥਿਤੀ ਵਿਚ ਹੋਣਗੇ। ਦੂਜੇ ਹਸਪਤਾਲਾਂ ਵਿੱਚ 58 ਸੈਨਿਕ ਹਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਹ ਇੱਕ ਹਫਤੇ ਦੇ ਅੰਦਰ ਕੰਮ ‘ਤੇ ਵਾਪਸੀ ਕਰਨ ਦੀ ਸਥਿਤੀ ਵਿੱਚ ਹੋਣਗੇ।
ਦੱਸ ਦਈਏ ਕਿ ਸੋਮਵਾਰ ਦੀ ਰਾਤ ਨੂੰ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਹਿੰਸਕ ਝੜਪ ਹੋਈ ਸੀ, ਜਿਸ ਵਿੱਚ 20 ਭਾਰਤੀ ਸੈਨਿਕ ਮਾਰੇ ਗਏ ਸੀ। ਅਜਿਹੀਆਂ ਖ਼ਬਰਾਂ ਹਨ ਕਿ ਝੜਪ ਤੋਂ ਬਾਅਦ ਸੋਮਵਾਰ ਰਾਤ ਤੋਂ 10 ਭਾਰਤੀ ਸੈਨਿਕ ਲਾਪਤਾ ਸੀ। ਇਸ ਝੜਪ ਵਿੱਚ 43 ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਾਫ ਕੀਤਾ ਹੈ ਕਿ ਹਮਲੇ ਸਮੇਂ ਫੌਜੀਆਂ ਕੋਲ ਹਥਿਆਰ ਸੀ, ਪਰ ਉਨ੍ਹਾਂ ਨੇ ਚੀਨੀ ਸੈਨਿਕਾਂ 'ਤੇ ਫਾਇਰ ਨਹੀਂ ਕੀਤਾ। ਇਸ ਦੌਰਾਨ ਤਣਾਅ ਨੂੰ ਘੱਟ ਕਰਨ ਲਈ ਵੀਰਵਾਰ ਨੂੰ ਗੈਲਵਾਨ ਵੈਲੀ ਵਿਚ ਪੈਟਰੋਲਿੰਗ ਪੁਆਇੰਟ ਨੰਬਰ-14 ‘ਤੇ ਮੇਜਰ ਜਨਰਲ ਪੱਧਰੀ ਗੱਲਬਾਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਚੀਨ ਕੋਲ ਇੰਨਾ ਫੌਜੀ ਸਾਜੋ-ਸਾਮਾਨ, ਭਾਰਤ ਦੇ ਸਕੇਗਾ ਟੱਕਰ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਰਤ-ਚੀਨ ਝੜਪ ਤੋਂ ਬਾਅਦ 76 ਸੈਨਿਕ ਹਸਪਤਾਲ 'ਚ ਦਾਖਲ, ਹਾਲਾਤ ਸਥਿਰ
ਏਬੀਪੀ ਸਾਂਝਾ
Updated at:
19 Jun 2020 11:46 AM (IST)
ਭਾਰਤੀ ਫੌਜ ਨੇ ਕਿਹਾ ਸੀ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਨਾਲ ਹਿੰਸਕ ਝੜਪਾਂ ਵਿੱਚ ਸ਼ਾਮਲ ਕੋਈ ਵੀ ਭਾਰਤੀ ਜਵਾਨ ਲਾਪਤਾ ਨਹੀਂ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -