ਸੱਜਣ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਹਾਲੇ ਕੁਝ ਪਰਿਵਾਰਕ ਮਸਲੇ ਹੱਲ ਕਰਨੇ ਹਨ। ਇਸ ਲਈ ਉਸ ਨੂੰ ਇੱਕ ਮਹੀਨੇ ਦੇ ਵਾਧੂ ਸਮੇਂ ਦੀ ਲੋੜ ਹੈ। ਉਸ ਦੇ ਵਕੀਲ ਅਨਿਲ ਸ਼ਰਮਾ ਨੇ ਦੱਸਿਆ ਕਿ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਅਪੀਲ ਕਰਨ ਲਈ ਵੀ ਉਨ੍ਹਾਂ ਨੂੰ ਕੁਝ ਹੋਰ ਸਮਾਂ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਸੱਜਣ ਨੂੰ ਆਪਣੇ ਬੱਚਿਆਂ ਤੇ ਜਾਇਦਾਦ ਨਾਲ ਸਬੰਧਤ ਕੁਝ ਪਰਿਵਾਰਕ ਮਾਮਲਿਆਂ ਦਾ ਵੀ ਨਿਬੇੜਾ ਕਰਨਾ ਹੈ।
ਸੱਜਣ ਕੁਮਾਰ ਨੇ ਆਤਮ ਸਮਰਪਣ ਲਈ ਮੰਗਿਆ ਇੱਕ ਮਹੀਨਾ
ਏਬੀਪੀ ਸਾਂਝਾ
Updated at:
20 Dec 2018 04:42 PM (IST)
NEXT
PREV
ਚੰਡੀਗੜ੍ਹ: ਸਾਬਕਾ ਕਾਂਗਰਸੀ ਲੀਡਰ ਸੱਜਣ ਕੁਮਾਰ ਨੇ ਆਪਣੇ ਆਤਮ ਸਮਰਪਣ ਲਈ ਇੱਕ ਮਹੀਨੇ ਦਾ ਹੋਰ ਸਮਾਂ ਲੈਣ ਦੀ ਮੰਗ ਨਾਲ ਅੱਜ ਦਿੱਲੀ ਹਾਈਕੋਰਟ ਪਹੁੰਚ ਕੀਤੀ ਹੈ। 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਆਤਮ ਸਮਰਪਣ ਲਈ ਉਸ ਨੂੰ 31 ਦਸੰਬਰ ਦਾ ਸਮਾਂ ਦਿੱਤਾ ਸੀ ਪਰ ਹੁਣ ਸੱਜਣ ਕੁਮਾਰ ਆਤਮ ਸਮਰਪਣ ਲਈ 31 ਜਨਵਰੀ ਤਕ ਦਾ ਹੋਰ ਸਮਾਂ ਮੰਗ ਰਿਹਾ ਹੈ। ਇਸ ਸਬੰਧੀ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਕੀਤੀ ਜਾ ਸਕਦੀ ਹੈ।
ਸੱਜਣ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਹਾਲੇ ਕੁਝ ਪਰਿਵਾਰਕ ਮਸਲੇ ਹੱਲ ਕਰਨੇ ਹਨ। ਇਸ ਲਈ ਉਸ ਨੂੰ ਇੱਕ ਮਹੀਨੇ ਦੇ ਵਾਧੂ ਸਮੇਂ ਦੀ ਲੋੜ ਹੈ। ਉਸ ਦੇ ਵਕੀਲ ਅਨਿਲ ਸ਼ਰਮਾ ਨੇ ਦੱਸਿਆ ਕਿ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਅਪੀਲ ਕਰਨ ਲਈ ਵੀ ਉਨ੍ਹਾਂ ਨੂੰ ਕੁਝ ਹੋਰ ਸਮਾਂ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਸੱਜਣ ਨੂੰ ਆਪਣੇ ਬੱਚਿਆਂ ਤੇ ਜਾਇਦਾਦ ਨਾਲ ਸਬੰਧਤ ਕੁਝ ਪਰਿਵਾਰਕ ਮਾਮਲਿਆਂ ਦਾ ਵੀ ਨਿਬੇੜਾ ਕਰਨਾ ਹੈ।
ਸੱਜਣ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਹਾਲੇ ਕੁਝ ਪਰਿਵਾਰਕ ਮਸਲੇ ਹੱਲ ਕਰਨੇ ਹਨ। ਇਸ ਲਈ ਉਸ ਨੂੰ ਇੱਕ ਮਹੀਨੇ ਦੇ ਵਾਧੂ ਸਮੇਂ ਦੀ ਲੋੜ ਹੈ। ਉਸ ਦੇ ਵਕੀਲ ਅਨਿਲ ਸ਼ਰਮਾ ਨੇ ਦੱਸਿਆ ਕਿ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਅਪੀਲ ਕਰਨ ਲਈ ਵੀ ਉਨ੍ਹਾਂ ਨੂੰ ਕੁਝ ਹੋਰ ਸਮਾਂ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਸੱਜਣ ਨੂੰ ਆਪਣੇ ਬੱਚਿਆਂ ਤੇ ਜਾਇਦਾਦ ਨਾਲ ਸਬੰਧਤ ਕੁਝ ਪਰਿਵਾਰਕ ਮਾਮਲਿਆਂ ਦਾ ਵੀ ਨਿਬੇੜਾ ਕਰਨਾ ਹੈ।
- - - - - - - - - Advertisement - - - - - - - - -