ਪੁਲਿਸ ਅਧਿਾਕਰੀ ਆਰ.ਪਾਟਿਲ ਨੇ ਦੱਸਿਆ, “ਜੰਗਲਾਤ ‘ਚ ਗਿਰਡਾ-ਸਵਾਲਦਾਬਰਾ ਰਾਹ ‘ਤੇ ਪੰਜ ਸਥਾਨਾਂ ‘ਤੇ 100 ਤੋਂ ਜ਼ਿਆਦਾ ਕੁੱਤੇ ਮਿਲੇ ਹਨ। ਇਨ੍ਹਾਂ ‘ਚ 90 ਮ੍ਰਿਤਕ ਤੇ ਕੁਝ ਜ਼ਿੰਦਾ ਸੀ। ਕੁੱਤਿਆਂ ਦੇ ਮੂੰਹ ਤੇ ਪੈਰ ਬੰਨ੍ਹੇ ਹੋਏ ਸੀ। ਲਾਸ਼ਾਂ ਸੜਨ ਤੋਂ ਬਾਅਦ ਬਦਬੂ ਫੈਲਣ ਨਾਲ ਘਟਨਾ ਸਾਹਮਣੇ ਆਈ ਸੀ।”
ਪਾਟਿਲ ਨੇ ਦੱਸਿਆ ਕਿ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਜੰਗਲਾਤ ਵਿਭਾਗ ਨੂੰ ਮੌਕੇ ‘ਤੇ ਬੁਲਾਇਆ। ਕੁਝ ਕੁੱਤੇ ਜ਼ਿੰਦਾ ਸੀ ਜਿਨ੍ਹਾਂ ਨੂੰ ਮੁਕਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਦੀ ਸ਼ਿਕਾਇਤ ‘ਤੇ ਜਾਨਵਰਾਂ ‘ਤੇ ਅੱਤਿਆਚਾਰ ਰੋਕਥਾਮ ਕਾਨੂੰਨ, 1960 ਤੇ ਆਈਪੀਸੀ ਦੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ‘ਚ ਕੁੱਤਿਆਂ ਦੀ ਮੌਤ ਦੀ ਵਜ੍ਹਾ ਸਾਹਮਣੇ ਆ ਜਾਵੇਗੀ।
ਪਾਟਿਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਸ਼ਹਿਰ ‘ਚ ਆਵਾਰਾ ਕੁੱਤਿਆਂ ਨੂੰ ਫੜ੍ਹਕੇ ਮਾਰਿਆ ਗਿਆ ਤੇ ਉਨ੍ਹਾਂ ਨੂੰ ਜੰਗਲ ‘ਚ ਸੁੱਟ ਦਿੱਤਾ ਗਿਆ। ਇਸ ਬਾਰੇ ਪੁਲਿਸ ਪੁੱਛਗਿਛ ਕਰ ਰਹੀ ਹੈ।