ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਮੱਧ ਪ੍ਰਦੇਸ਼ ਦੇ ਰੀਵਾ ਤੋਂ ਬੀਜੇਪੀ ਐਮਪੀ ਜਨਾਰਦਨ ਮਿਸ਼ਰਾ ਨੇ ਕੁਝ ਅਜਿਹਾ ਕੀਤਾ ਜਿਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।
ਮਿਸ਼ਰਾ ਨੇ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਇੱਕ ਸਕੂਲ ਦੇ ਟੌਇਲਟ ਨੂੰ ਗੰਦਾ ਵੇਖਿਆ ਤਾਂ ਆਪਣੇ ਹੱਥਾਂ ਨਾਲ ਹੀ ਸਫਾਈ ਕਰਨ ਲੱਗ ਪਏ। ਸੋਸ਼ਲ ਮੀਡੀਆ 'ਤੇ ਇਸ ਵੇਲੇ ਇਸ ਮਾਮਲੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਬੀਜੇਪੀ ਐਮਪੀ ਆਪਣੇ ਹੱਥਾਂ ਨਾਲ ਟੌਇਲਟ ਦੀ ਸਫਾਈ ਕਰ ਰਹੇ ਹਨ।
https://twitter.com/ANI/status/964900897074671616
ਮਿਸ਼ਰਾ ਨੇ ਹੱਥ ਵਿੱਚ ਬਿਨਾ ਕੁਝ ਲਏ ਟੌਇਲਟ ਵਿੱਚ ਜਮਾ ਹੋਈ ਮਿੱਟੀ ਨੂੰ ਬਾਹਰ ਕੱਢਿਆ। ਇਸ ਦੌਰਾਨ ਕਿਸੇ ਨੇ ਜਨਾਰਦਨ ਮਿਸ਼ਰਾ ਦੀ ਟੌਇਲਟ ਸਾਫ ਕਰਦੇ ਹੋਏ ਵੀਡੀਓ ਬਣਾ ਲਈ ਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਟਵਿੱਟਰ 'ਤੇ ਪੋਸਟ ਹੋਈ ਇਸ ਵੀਡੀਓ 'ਤੇ ਹੁਣ ਤੱਕ 4200 ਤੋਂ ਜ਼ਿਆਦਾ ਲਾਈਕ ਤੇ 2300 ਤੋਂ ਜ਼ਿਆਦਾ ਰੀ-ਟਵੀਟ ਹੋ ਚੁੱਕਾ ਹੈ।
ਜਿਹੜਾ ਵੀ ਇਸ ਵੀਡੀਓ ਨੂੰ ਵੇਖ ਰਿਹਾ ਹੈ, ਉਹ ਮਿਸ਼ਰਾ ਦੀ ਤਾਰੀਫ ਵੀ ਕਰ ਰਿਹਾ ਹੈ। ਅਜਿਹਾ ਨਹੀਂ ਕਿ ਜਨਾਰਦਨ ਪਹਿਲੀ ਵਾਰ ਅਜਿਹਾ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨਾਂ ਰੀਵਾ ਦੀ ਸਫਾਈ ਵੀ ਕੀਤੀ ਸੀ।